ਮਾਲਵੇ 'ਚ ਪੈਰ ਪਸਾਰਣ ਦੀ ਤਿਆਰੀ 'ਚ ਮਨੁੱਖੀ ਸਮੱਗਲਿੰਗ! ਸਮੱਗਲਰ ਇੰਝ ਤੈਅ ਕਰਦੇ ਨੇ ਰਣਨੀਤੀ

06/16/2023 2:45:14 PM

ਬੁਢਲਾਡਾ (ਬਾਂਸਲ) : ਮਨੁੱਖੀ ਸਮੱਗਲਿੰਗ ਖ਼ਾਸ ਤੌਰ ’ਤੇ ਮਾਸੂਮ ਕੁੜੀਆਂ ਤੇ ਔਰਤਾਂ ਦੀ ਸਮੱਗਲਿੰਗ ਗੰਭੀਰ ਵਿਸ਼ਵ ਪੱਧਰੀ ਸਮੱਸਿਆ ਉਤਪੰਨ ਹੋ ਚੁੱਕੀ ਹੈ। ਇਸ ਲਈ ਸਾਡਾ ਜਾਗਰੂਕ ਹੋਣਾ ਸਮੇਂ ਦੀ ਮੁੱਖ ਲੋੜ ਹੈ। ਮਾਝੇ-ਦੁਆਬੇ ਤੋਂ ਬਾਅਦ ਮਾਲਵੇ ਅੰਦਰ ਮਨੁੱਖੀ ਸਮੱਗਲਿੰਗ ਦਾ ਕਾਲਾ ਧੰਦਾ ਪੈਰ ਪਸਾਰਨ ਦੀ ਤਿਆਰੀ ’ਚ ਹੈ, ਜਿਨ੍ਹਾਂ ਦਾ ਸਬੰਧ ਸਿੱਧੇ ਤੌਰ ’ਤੇ ਕੋਚਿੰਗ ਸੈਂਟਰਾਂ ਨਾਲ ਜੁੜਦਾ ਵੇਖਿਆ ਜਾ ਰਿਹਾ ਹੈ, ਲੋੜ ਹੈ ਇਸਦੀ ਜਾਂਚ ਦੀ। ਵਿਦੇਸ਼ਾਂ ’ਚ ਖ਼ਾਸ ਤੌਰ 'ਤੇ ਅਰਬ ਦੇਸ਼ਾਂ ’ਚ ਭੋਲੀਆਂ-ਭਾਲੀਆਂ ਘਰੇਲੂ ਔਰਤਾਂ ਤੇ ਕੁੜੀਆਂ ਸ਼ਾਤਿਰ ਸਮੱਗਲਰਾਂ ਦੀ ਪਹਿਲੀ ਪਸੰਦ ਹੁੰਦੀਆਂ ਹਨ, ਜੋ ਇਨ੍ਹਾਂ ਨੂੰ ਚਾਲਾਕੀ ਨਾਲ ਆਪਣੇ ਜਾਲ ’ਚ ਫਸਾ ਰਹੇ ਹਨ। ਇਹ ਸਮੱਗਲਰ ਮਾਸੂਮਾਂ ਦੀਆਂ ਕਮਜ਼ੋਰੀਆਂ ਦਾ ਫ਼ਾਇਦਾ ਚੁੱਕਦੇ ਹਨ ਤੇ ਉਨ੍ਹਾਂ ਨੂੰ ਖਾੜੀ ਦੇਸ਼ਾਂ ’ਚ ਵੇਚ ਦਿੰਦੇ ਹਨ।

ਇਹ ਵੀ ਪੜ੍ਹੋ- ਪਤਨੀ ਦਾ ਕਤਲ ਕਰਨ ਤੋਂ ਬਾਅਦ ਖ਼ੁਦ ਥਾਣੇ ਪਹੁੰਚਿਆ ਪਤੀ, ਫਿਰ ਜੋ ਹੋਇਆ ਸੁਣ ਰਹਿ ਜਾਓਗੇ ਹੈਰਾਨ

ਸਮੱਗਲਰਾਂ ਵੱਲੋਂ ਤੈਅ ਕੀਤੀ ਰਣਨੀਤੀ ਤੇ ਤਰੀਕੇ

ਸਮੱਗਲਰ ਪੀੜਤਾਂ ਦੀ ਭਰਤੀ ਦੇ ਲਈ ਵੱਖ-ਵੱਖ ਸਾਧਨਾਂ ਦੀ ਵਰਤੋਂ ਕਰਦੇ ਹਨ, ਜਿਵੇਂ ਕਿ ਝੂਠੇ ਨੌਕਰੀ ਇਸ਼ਤਿਹਾਰ, ਧੋਖਾਦੇਹੀ ਵਾਲੇ ਟਰੈਵਲ ਏਜੰਟ ਤੇ ਨਕਲੀ ਵਿਆਹ ਪ੍ਰਸਤਾਵ ਦਾ ਝਾਂਸਾ ਦੇ ਕੇ ਕੁੜੀਆਂ ਤੇ ਔਰਤਾਂ ਦੇ ਸੁਫ਼ਨਿਆਂ ਤੇ ਉਮੀਦਾਂ ਦਾ ਸ਼ਿਕਾਰ ਕਰਦੇ ਹਨ। ਉਨ੍ਹਾਂ ਨੂੰ ਇਹ ਵਿਸ਼ਵਾਸ ਦਿਵਾਉਣ ਦੇ ਲਈ ਧੋਖਾ ਦਿੰਦੇ ਹਨ ਕਿ ਉਨ੍ਹਾਂ ਨੂੰ ਵਿਦੇਸ਼ਾਂ ਖ਼ਾਸਕਰ ਖਾੜੀ ਦੇਸ਼ਾਂ ਵਿਚ ਆਕਰਸ਼ਕ ਮੌਕੇ ਮਿਲਣਗੇ, ਜੋ ਔਰਤਾਂ ਤੇ ਕੁੜੀਆਂ ਸਮੇਤ ਉਨ੍ਹਾਂ ਪਰਿਵਾਰ ਦੀ ਦਸ਼ਾ ਤੇ ਦਿਸ਼ਾ ਦੋਵੇਂ ਚੰਦ ਦਿਨਾਂ ਵਿਚ ਬਦਲ ਦੇਣਗੇ।

ਗੁਲਾਮ ਬਣ ਕੇ ਝੱਲਣਾ ਪੈਂਦਾ ਹੈ ਅਣਮਨੁੱਖੀ ਵਤੀਰਾ

ਕਈ ਸਮੱਗਲਿੰਗ ਘਰੇਲੂ ਘਰਾਂ, ਉਸਾਰੀ ਅਧੀਨ ਥਾਵਾਂ ਜਾਂ ਹੋਰ ਉਦਯੋਗਾਂ ਵਿਚ ਜ਼ਬਰਦਸਤੀ ਮਜ਼ਦੂਰੀ ਕਰਵਾਈ ਜਾਂਦੀ ਹੈ। ਉਹ ਲੰਬੇ ਸਮੇਂ ਤਕ ਕੰਮ ਕਰਨ ਸਰੀਰਕ ਤੇ ਯੋਨ ਸੋਸ਼ਣ ਤੇ ਨਿੰਦਾਯੋਗ ਹਾਲਾਤ ਵਿਚ ਰਹਿਣ ਨੂੰ ਸਹਿਣ ਕਰਦੀਆਂ ਹਨ। ਜੇਕਰ ਉਹ ਹਿੰਮਤ ਕਰ ਕੇ ਇਸਦਾ ਵਿਰੋਧ ਕਰਦੀਆਂ ਹਨ ਤਾਂ ਉਨ੍ਹਾਂ ਦੇ ਨਾਲ ਗੁਲਾਮਾਂ ਤੋਂ ਵੀ ਬਦਤਰ, ਅਣਮਨੁੱਖੀ ਵਤੀਰਾ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ- CM ਮਾਨ ਨੇ ਕੇਂਦਰੀ ਮੰਤਰੀ ਹਰਦੀਪ ਪੁਰੀ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮਸਲਿਆਂ 'ਤੇ ਹੋਈ ਚਰਚਾ

ਕਮਜ਼ੋਰ ਕਾਨੂੰਨੀ ਢਾਂਚਾ

ਸਮੱਗਲਰਾਂ ਲਈ ਕਮਜ਼ੋਰ ਕਾਨੂੰਨੀ ਢਾਂਚਾ ਮਨੁੱਖੀ ਸਮੱਗਲਿੰਗ ਦਾ ਪ੍ਰਭਾਵੀ ਢੰਗ ਨਾਲ ਮੁਕਾਬਲਾ ਕਰਨ ਦੇ ਯਤਨਾਂ ਨੂੰ ਕਮਜ਼ੋਰ ਕਰਦੇ ਹਨ। ਅਪਰਾਧੀਆਂ ਨੂੰ ਰੋਕਣ ਲਈ ਤੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਦੇ ਲਈ ਕਾਨੂੰਨਾਂ ਨੂੰ ਮਜਬੂਤ ਕਰਨਾ ਤੇ ਲਾਗੂ ਕਰਨਾ ਬੇਹੱਦ ਮਹੱਤਵਪੂਰਨ ਹੈ। 

ਇਸ ਅੰਦਰੂਨੀ ਜੰਗ ਦੇ ਖ਼ਿਲਾਫ਼ ਰਾਮਬਾਣ ਬਣ ਕੇ ਲੜ ਰਹੇ ਲੜਾਈ ਰਾਮੂਵਾਲੀਆਂ

ਇਸ ਸਬੰਧੀ ਲੰਬੇ ਸਮੇਂ ਤੋਂ ਲੋਕਾਂ ਨੂੰ ਜਾਗਰੂਕ ਕਰ ਰਹੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆਂ ਨੇ ਜਿੱਥੇ ਵਿਦੇਸ਼ਾਂ ’ਚ ਸਮੱਗਰਲਰਾਂ ਦਾ ਸ਼ਿਕਾਰ ਧੀਆਂ ਨੂੰ ਦੇਸ਼ ਵਾਪਸੀ ’ਚ ਮਦਦ ਕੀਤੀ ਹੈ, ਉੱਥੇ ਅਨੇਕਾਂ ਨੌਜਵਾਨਾਂ ਨੂੰ ਇਨ੍ਹਾਂ ਦੇ ਜਾਲਸਾਜ ਤੋਂ ਦੂਰ ਰਹਿਣ ਲਈ ਜਾਗਰੂਕ ਕੀਤਾ ਹੈ। ਉਹ ਹਮੇਸ਼ਾ ਹੀ ਧੋਖੇਬਾਜ਼ ਏਜੰਟਾਂ ਅਤੇ ਸਮੱਗਲਰਾਂ ਦੇ ਖ਼ਿਲਾਫ਼ ਲੜਾਈ ਲੜਦੇ ਆ ਰਹੇ ਹਨ, ਉੱਥੇ ਲੋਕਾਂ ਨੂੰ ਇਸ ਮਾਮਲੇ ਸਬੰਧੀ ਜਾਗਰੂਕ ਵੀ ਕਰ ਰਹੇ ਹਨ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News