ਬੇੜੇ ਰਾਹੀਂ ਸਤਲੁਜ ਪਾਰ ਕਰ ਸਕੂਲ ਜਾਂਦੀਆਂ ਵਿਦਿਆਰਥਣਾਂ ਦਾ ਮਾਮਲਾ, ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਸਖ਼ਤ ਨੋਟਿਸ
Friday, Nov 18, 2022 - 05:02 AM (IST)
ਫ਼ਿਰੋਜ਼ਪੁਰ (ਕੁਮਾਰ) : ਫ਼ਿਰੋਜ਼ਪੁਰ ’ਚ ਭਾਰਤ-ਪਾਕਿਸਤਾਨ ਸਰਹੱਦ ’ਤੇ ਸਤਲੁਜ ਦਰਿਆ ਦੇ ਕਿਨਾਰੇ ਵਸੇ ਸਰਹੱਦੀ ਪਿੰਡ ਕਾਲੂਵਾਲਾ ਦੇ ਸਕੂਲੀ ਬੱਚੇ ਰੋਜ਼ਾਨਾ ਸਤਲੁਜ ਦਰਿਆ ਦੇ ਰਸਤੇ ਕਿਸ਼ਤੀ ਬੇੜੇ ’ਤੇ ਸਕੂਲ ਆਉਂਦੇ ਹਨ। ਇਹ ਪਿੰਡ ਟਾਪੂਨੁਮਾ ਪਿੰਡ ਹੈ, ਜੋ ਤਿੰਨ ਪਾਸਿਓਂ ਸਤਲੁਜ ਦਰਿਆ ’ਚ ਘਿਰਿਆ ਹੋਇਆ ਹੈ। ਇਸ ਪਿੰਡ ਦੇ ਚੌਥੇ ਪਾਸੇ ਫੈਂਸਿੰਗ ਲੱਗੀ ਹੋਈ ਹੈ ਤੇ ਇਹ ਏਰੀਆ ਪਾਕਿਸਤਾਨ ਦੀ ਸਰਹੱਦ ਦੇ ਨਾਲ ਲੱਗਦਾ ਹੈ।
ਇਹ ਖ਼ਬਰ ਵੀ ਪੜ੍ਹੋ : ਚਾਈਨਾ ਡੋਰ ਨਾਲ ਵਾਪਰੀ ਦੁੱਖਦਾਈ ਘਟਨਾ ਦਾ CM ਮਾਨ ਨੇ ਲਿਆ ਸਖ਼ਤ ਨੋਟਿਸ
ਇਸ ਪਿੰਡ ਦੇ ਲੋਕ ਅਕਸਰ ਹੀ ਦਰਿਆ ਰਸਤੇ ਬੇੜੇ ’ਤੇ ਆਉਂਦੇ-ਜਾਂਦੇ ਹਨ ਅਤੇ ਕਈ ਵਾਰ ਬੇੜੇ ਦਰਿਆ ’ਚ ਡੁੱਬਣ ਦੀਆਂ ਘਟਨਾਵਾਂ ਵੀ ਵਾਪਰ ਚੁੱਕੀਆਂ ਹਨ। ਪੰਜਾਬ ਕੇਸਰੀ ਅਤੇ ਜਗ ਬਾਣੀ ਵੱਲੋਂ ਕਈ ਵਾਰ ਇਸ ਪਿੰਡ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਅਖਬਾਰ ’ਚ ਪ੍ਰਕਾਸ਼ਿਤ ਕੀਤਾ ਗਿਆ। ਇਸ ਮਾਮਲੇ ਨੂੰ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਬਹੁਤ ਗੰਭੀਰਤਾ ਨਾਲ ਲਿਆ ਹੈ ਅਤੇ ਸੋ ਮੋਟੋ ਐਕਸ਼ਨ ਲੈਂਦਿਆਂ ਕਮਿਸ਼ਨ ਨੇ ਪੰਜਾਬ ਸਰਕਾਰ ਨੂੰ ਪਿੰਡ ਕਾਲੂਵਾਲਾ ਦੇ ਲੋਕਾਂ ਨੂੰ ਸਹੂਲਤਾਂ ਦੇਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੇ ਸਖ਼ਤ ਹੁਕਮ ਦਿੱਤੇ ਹਨ।
ਇਹ ਖ਼ਬਰ ਵੀ ਪੜ੍ਹੋ : ਹਾਈ ਵੋਲਟੇਜ ਤਾਰਾਂ ਦੀ ਲਪੇਟ ’ਚ ਆਇਆ ਮਜ਼ਦੂਰ, ਹੋਈ ਦਰਦਨਾਕ ਮੌਤ