ਹੱਥਕੜੀਆਂ ਲਗਾ ਹਾਊਸ ਮੀਟਿੰਗ ''ਚ ਪਹੁੰਚਿਆ ਕਤਲ ਦਾ ਆਰੋਪੀ ਕੌਂਸਲਰ (ਵੀਡੀਓ)

Friday, Jun 29, 2018 - 06:31 PM (IST)

ਅੰਮ੍ਰਿਤਰ (ਸੁਮਿਤ ਖੰਨਾ) : ਹੱਥਾਂ 'ਚ ਹੱਥਕੜੀਆਂ, ਪੁਲਸ ਦਾ ਘੇਰਾ।  ਦੇਖਣ ਨੂੰ ਤਾਂ ਇਹੀ ਲੱਗ ਰਿਹਾ ਹੈ ਜਿਵੇਂ ਕੋਈ ਮੁਜ਼ਰਿਮ ਕੋਰਟ 'ਚ ਪੇਸ਼ੀ ਲਈ ਆਇਆ ਹੋਵੇ ਪਰ ਇਹ ਨਜ਼ਾਰਾ ਕਿਸੇ ਕੋਰਟ ਦਾ ਨਹੀਂ ਸਗੋਂ ਅੰਮ੍ਰਿਤਸਰ ਦੇ ਨਿਗਮ ਹਾਊਸ ਦਾ ਹੈ। ਜਿੱਥੇ ਕਤਲ ਦਾ ਆਰੋਪੀ ਕੌਂਸਲਰ ਹੱਥਕੜੀਆਂ ਲਗਾ ਕੇ ਹੀ ਹਾਊਸ ਮੀਟਿੰਗ 'ਚ ਪਹੁੰਚ ਗਿਆ। ਇੱਥੇ ਦੱਸ ਦੇਈਏ ਕਿ ਕੌਂਸਲਰ ਸੁਰਿੰਦਰ ਚੌਧਰੀ 2017 'ਚ ਹੋਏ ਕਾਂਸਟੇਬਲ ਦੇ ਕਤਲ ਮਾਮਲੇ 'ਚ ਜੇਲ 'ਚ ਹੈ। ਦਸੰਬਰ 2017 'ਚ ਚੌਧਰੀ ਨੇ ਅੰਤਰਿਮ ਜ਼ਮਾਨਤ ਲੈ ਕੇ ਚੋਣ ਲੜੀ ਸੀ ਤੇ ਜਿੱਤ ਹਾਸਲ ਕੀਤੀ ਸੀ। ਪਟੀਸ਼ਨ ਤੋਂ ਬਾਅਦ ਕੋਰਟ ਨੇ ਚੌਧਰੀ ਨੂੰ ਢਾਈ ਘੰਟਿਆਂ ਦੀ ਮੋਹਲਤ ਦਿੱਤੀ ਅਤੇ ਵੀਰਵਾਰ ਨੂੰ ਪੁਲਸ ਕਸਟਡੀ 'ਚ ਉਸ ਨੂੰ ਮੀਟਿੰਗ 'ਚ ਲਿਆਂਦਾ ਗਿਆ। 
ਇਹ ਪਹਿਲੀ ਵਾਰ ਹੈ ਜਦੋਂ ਕੋਈ ਕਤਲ ਦਾ ਆਰੋਪੀ ਇਸ ਤਰ੍ਹਾਂ ਹੱਥਕੜੀਆਂ ਲਗਾ ਕੇ ਹਾਊਸ ਮੀਟਿੰਗ 'ਚ ਪਹੁੰਚਿਆ ਹੋਵੇ। ਉੱਧਰ ਜਦੋਂ ਅੰਮ੍ਰਿਤਸਰ ਦੇ ਮੇਅਰ ਕਰਮਜੀਤ ਰਿੰਟੂ ਤੋਂ ਇਸ ਸੰਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਚੌਧਰੀ ਲੋਕਾਂ ਦਾ ਨੁਮਾਇੰਦਾ ਹੈ ਅਤੇ ਹਾਊਸ ਮੀਟਿੰਗ 'ਚ ਆਉਣਾ ਉਸ ਦਾ ਹੱਕ ਹੈ। 
ਚੌਧਰੀ ਨੇ ਨਾ ਸਿਰਫ ਹਾਊਸ ਦੀ ਮੀਟਿੰਗ 'ਚ ਹਿੱਸਾ ਲਿਆ ਸਗੋਂ ਆਪਣੇ ਇਲਾਕੇ ਦੇ ਮੁੱਦੇ ਵੀ ਮੀਟਿੰਗ 'ਚ ਚੁੱਕੇ ਅਤੇ ਉਮੀਦ ਪ੍ਰਗਟਾਈ ਕਿ ਇਨ੍ਹਾਂ ਮੁੱਦਿਆਂ ਨੂੰ ਜਲਦ ਹੀ ਹੱਲ ਕੀਤਾ ਜਾਵੇਗਾ।


Related News