ਬਟਾਲਾ ਦੇ ਹੋਟਲ ’ਚ ਪੁਲਸ ਨੇ ਮਾਰਿਆ ਵੱਡਾ ਛਾਪਾ, ਅੱਠ ਜੋੜੇ ਲਏ ਗਏ ਹਿਰਾਸਤ ’ਚ

Tuesday, Sep 21, 2021 - 06:36 PM (IST)

ਬਟਾਲਾ ਦੇ ਹੋਟਲ ’ਚ ਪੁਲਸ ਨੇ ਮਾਰਿਆ ਵੱਡਾ ਛਾਪਾ, ਅੱਠ ਜੋੜੇ ਲਏ ਗਏ ਹਿਰਾਸਤ ’ਚ

ਬਟਾਲਾ (ਗੁਰਪ੍ਰੀਤ) : ਬਟਾਲਾ ਦੇ ਸ਼ੁਕਰਪੂਰਾ ਇਲਾਕੇ ’ਚ ਸਥਿਤ ਇਕ ਹੋਟਲ ’ਚ ਬਟਾਲਾ ਪੁਲਸ ਵਲੋਂ ਅੱਜ ਰੇਡ ਕੀਤੀ ਗਈ। ਇਸ ਰੇਡ ਨੂੰ ਲੀਡ ਕਰਨ ਲਈ ਪੁਲਸ ਦੇ ਆਲਾ ਅਫਸਰ ਅਤੇ ਵੱਡੀ ਗਿਣਤੀ ’ਚ ਪੁਲਸ ਮੁਲਾਜ਼ਮ ਹੋਟਲ ਦੇ ਅੰਦਰ ਜਿਵੇਂ ਹੀ ਦਾਖ਼ਲ ਹੋਏ ਤਾਂ ਹੋਟਲ ਦੇ ਬਾਹਰ ਵੀ ਲੋਕਾਂ ਦਾ ਜਮਾਵੜਾ ਲੱਗ ਗਿਆ। ਉਥੇ ਹੀ ਪੁਲਸ ਵਲੋਂ ਕਾਰਵਾਈ ਕਰਦੇ ਹੋਏ ਹੋਟਲ ’ਚ ਮਜੂਦ ਮੁੰਡੇ ਅਤੇ ਕੁੜੀਆਂ ਨੂੰ ਹਿਰਾਸਤ ’ਚ ਲੈ ਕੇ ਪੁਲਸ ਬਸ ਰਾਹੀਂ ਥਾਣਾ ਲਿਆਂਦਾ ਗਿਆ। ਉਥੇ ਹੀ ਮੌਕੇ ’ਤੇ ਰੇਡ ਟੀਮ ਨੂੰ ਲੀਡ ਕਰ ਰਹੇ ਡੀ. ਐੱਸ. ਪੀ. ਲਲਿਤ ਕੁਮਾਰ ਨੇ ਸਾਫ ਤੌਰ ’ਤੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਹੋਟਲ ’ਚ ਗ਼ਲਤ ਕੰਮ ਹੋ ਰਿਹਾ ਹੈ ਜਿਸ ਦੇ ਚਲਦੇ ਮੌਕੇ ਤੋਂ 8 ਦੇ ਕਰੀਬ ਜੋੜੇ (ਲੜਕੀਆਂ-ਲੜਕੇ) ਹਿਰਾਸਤ ’ਚ ਲਾਏ ਗਏ ਹਨ ਅਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਚੰਨੀ ਦੀ ਵਜ਼ਾਰਤ ’ਚ ਕੌਣ ਹੋਵੇਗਾ ਮੰਤਰੀ, ਸ਼ੁਰੂ ਹੋਈ ਜੋੜ-ਤੋੜ ਦੀ ਸਿਆਸਤ

ਪੁਲਸ ਥਾਣਾ ਸਿਵਲ ਲਾਈਨ ਅਮਰੀਕ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਟੀਮ ਵਲੋਂ ਡੀ. ਐੱਸ. ਪੀ. ਅਤੇ ਆਲਾ ਅਫਸਰਾਂ ਦੇ ਹੁਕਮਾਂ ਦੇ ਚੱਲਦੇ ਇਹ ਰੇਡ ਕੀਤੀ ਗਈ ਹੈ ਅਤੇ ਹੋਟਲ ਦੇ ਵੱਖ-ਵੱਖ ਕਮਰਿਆਂ ’ਚੋ ਕੁੜੀਆਂ-ਮੁੰਡਿਆਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਹੁਣ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਜੋ ਜੋੜੇ ਹੋਟਲ ਦੇ ਕਮਰਿਆਂ ’ਚ ਸਨ ਉਹ ਆਪਸ ’ਚ ਦੋਸਤ ਹਨ ਜਾਂ ਕੋਈ ਰਿਸ਼ਤਾ ਹੈ ਜਾਂ ਕੋਈ ਸੈਕਸ ਰੈਕੇਟ ਦਾ ਧੰਦਾ ਹੋਟਲ ’ਚ ਚੱਲ ਰਿਹਾ ਸੀ। ਉਨ੍ਹਾਂ ਕਿਹਾ ਕਿ ਜਾਂਚ ’ਚ ਜੋ ਵੀ ਸਾਹਮਣੇ ਆਵੇਗਾ ਉਸ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਮੁੱਖ ਮੰਤਰੀ ਬਣਨ ਤੋਂ ਬਾਅਦ ਐਕਸ਼ਨ ਮੋਡ ’ਚ ਚਰਨਜੀਤ ਚੰਨੀ, ਚੁੱਕਿਆ ਇਕ ਹੋਰ ਵੱਡਾ ਕਦਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News