ਵਿਅਕਤੀ ਨੇ ਦਵਾਈ ਦਵਾਉਣ ਦੇ ਬਹਾਨੇ ਹੋਟਲ ਲਿਜਾ ਔਰਤ ਨਾਲ ਕੀਤਾ ਬਲਾਤਕਾਰ, ਮਾਮਲਾ ਦਰਜ

Saturday, Apr 03, 2021 - 10:49 PM (IST)

ਵਿਅਕਤੀ ਨੇ ਦਵਾਈ ਦਵਾਉਣ ਦੇ ਬਹਾਨੇ ਹੋਟਲ ਲਿਜਾ ਔਰਤ ਨਾਲ ਕੀਤਾ ਬਲਾਤਕਾਰ, ਮਾਮਲਾ ਦਰਜ

ਸਰਦੂਲਗੜ੍ਹ, (ਚੋਪੜਾ)- ਸਰਦੂਲਗੜ੍ਹ ਪੁਲਸ ਵੱਲੋ ਇੱਕ ਵਿਆਕਤੀ 'ਤੇ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸੰਬੰਧੀ ਥਾਣਾ ਸਰਦੂਲਗੜ੍ਹ ਦੇ ਇੰਚਾਰਜ਼ ਦੀਪ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆਂ ਕਿ ਵਾਸੀ ਪਿੰਡ ਘਨਗੌਲੀ ਜ਼ਿਲ੍ਹਾ ਪਟਿਆਲਾ ਜੋ ਹੁਣ ਪਿੰਡ ਬੋਹਾ ਜ਼ਿਲ੍ਹਾ ਮਾਨਸਾ ਵਿਖੇ ਰਹਿੰਦੀ ਹੈ ਨੇ ਪੁਲਸ ਸਰਦੂਲਗੜ੍ਹ ਨੂੰ ਬਿਆਨ ਦਿੰਦਿਆਂ ਦੋਸ਼ ਇੱਕ ਵਿਅਕਤੀ 'ਤੇ ਬਲਾਤਕਾਰ ਦਾ ਦੋਸ਼ ਲਗਾਇਆ ਹੈ। ਉਸਨੇ ਦੱਸਿਆ ਕਿ ਮਿਤੀ 23 ਮਾਰਚ 2021 ਨੂੰ ਜਗਬੀਰ ਸਿੰਘ ਉਰਫ ਬਿੰਟਾ ਪੁੱਤਰ ਗੁਰਨਾਮ ਸਿੰਘ ਵਾਰਡ ਨੰ. 10 ਵਾਸੀ ਸਰਦੂਲਗੜ੍ਹ ਨੇ ਉਸ ਨੂੰ ਦਵਾਈ ਦੇਣ ਦੇ ਬਹਾਨੇ ਉਸਨੂੰ ਕਾਰ ਵਿੱਚ ਬੈਠਾ ਕੇ ਸਿਰਸਾ ਵਿਖੇ ਇਕ ਹੋਟਲ ਵਿਚ ਲੈ ਗਿਆ। ਜਿਥੇ ਉਸ ਨੇ ਜਬਰਜਸਤੀ ਮੇਰੇ ਨਾਲ ਸਰੀਰਕ ਸੰਬੰਧ ਬਣਾਏ ਉਸ ਤੋਂ ਬਾਅਦ ਉਸਨੇ ਮੈਨੂੰ ਧਮਕੀ ਦਿੱਤੀ ਕਿ ਜੇ ਕਿਸੇ ਨੂੰ ਦੱਸਿਆਂ ਤਾਂ ਉਹ ਉਸਨੂੰ ਮਾਰ ਦੇਵੇਗਾ। ਥਾਣਾ ਇੰਚਾਰਜ਼ ਦੀਪ ਸਿੰਘ ਨੇ ਦੱਸਿਆ ਕਿ ਪੀੜਤ ਔਰਤ ਦੇ ਬਿਆਨਾਂ 'ਤੇ ਥਾਣਾ ਸਰਦੂਲਗੜ੍ਹ ਵਿਖੇ ਇਸ ਸੰਬੰਧੀ ਮਾਮਲਾ ਨੰ. 47 ਮਿਤੀ 02-04-2021 ਨੂੰ ਧਾਰਾ 376,506 ਆਈ.ਪੀ.ਸੀ. ਦੇ ਅਧੀਨ ਦਰਜ ਕਰਕੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਦੋਸ਼ੀ ਫਰਾਰ ਹੈ ਪੁਲਸ ਉਸਦੀ ਭਾਲ ਕਰ ਰਹੀ ਹੈ ਅਤੇ ਜਲਦ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।


author

Bharat Thapa

Content Editor

Related News