ਹੋਟਲ ਇੰਡਸਟਰੀ 'ਚ ਚਾਂਦੀ, 16 ਤੱਕ ਬੁਕਿੰਗ ਫੁੱਲ
Monday, Nov 11, 2019 - 12:02 PM (IST)

ਅੰਮ੍ਰਿਤਸਰ/ਜਲੰਧਰ—ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਦੋਆਬਾ ਅਤੇ ਮਾਝਾ ਦੀ ਹੋਟਲ ਇੰਡਸਟਰੀ ਦੇ ਲਈ ਬੂਮ ਲੈ ਕੇ ਆਇਆ ਹੈ। ਹੋਟਲਾਂ 'ਚ ਰਹਿਣ ਦੇ ਲਈ ਕਮਰੇ ਅਤੇ ਸਮਾਰੋਹ ਲਈ ਹਾਲ ਵੀ ਇਸ ਸਮੇਂ ਉਪਲੱਬਧ ਨਹੀਂ ਹੋ ਰਹੇ ਹਨ। ਜਲੰਧਰ ਸਮੇਤ ਅੰਮ੍ਰਿਤਸਰ, ਕਪੂਰਥਲਾ, ਫਗਵਾੜਾ ਆਦਿ ਤੱਕ ਦੇ ਹੋਟਲ ਪੂਰੀ ਤਰ੍ਹਾਂ ਬੁੱਕ ਹੋ ਚੁੱਕੇ ਹਨ ਅਤੇ ਕਿਸੇ ਨੂੰ ਵੀ ਮੌਕੇ 'ਤੇ ਬੁਕਿੰਗ ਨਹੀਂ ਮਿਲ ਰਹੀ ਹੈ। ਜ਼ਿਆਦਾਤਰ ਹੋਟਲਾਂ ਵਲੋਂ ਆਉਣ ਵਾਲੇ 16 ਨਵੰਬਰ ਤੱਕ ਕੋਈ ਬੁਕਿੰਗ ਨਹੀਂ ਲਈ ਜਾ ਰਹੀ ਹੈ।
ਮਾਝਾ ਅਤੇ ਦੋਆਬਾ ਦੇ ਹੋਟਲਾਂ 'ਚ ਹੋਈ ਭਾਰੀ ਬੁਕਿੰਗ ਦੀ ਮੁੱਖ ਵਜ੍ਹਾ ਇਹ ਰਹੀ ਕਿ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਟੀਚੇ 'ਚ ਦੇਸ਼-ਵਿਦੇਸ਼ ਦੀ 550 ਸਖਸ਼ੀਅਤਾਂ ਨੂੰ ਐਤਵਾਰ ਨੂੰ ਸਨਮਾਨਿਤ ਕੀਤਾ ਗਿਆ। ਇਹ ਸ਼ਖਸੀਅਤਾਂ ਆਪਣੇ ਪਰਿਵਾਰਾਂ ਦੇ ਨਾਲ ਜਲੰਧਰ ਪਹੁੰਚੀਆਂ ਸਨ। ਜਗ੍ਹਾ ਦੀ ਕਮੀ ਦੇ ਕਾਰਨ ਉਨ੍ਹਾਂ ਨੂੰ ਜਲੰਧਰ ਦੇ ਇਲਾਵਾ ਉਨ੍ਹਾਂ ਨੂੰ ਅੰਮ੍ਰਿਤਸਰ ਅਤੇ ਕਪੂਰਥਲਾ ਦੇ ਹੋਟਲਾਂ 'ਚ ਵੀ ਠਹਿਰਾਇਆ ਗਿਆ। ਦੂਜੀ ਸਭ ਤੋਂ ਵੱਡੀ ਵਜ੍ਹਾ ਇਹ ਹੈ ਕਿ ਪ੍ਰਕਾਸ਼ ਪੁਰਬ 'ਚ ਹਿੱਸਾ ਲੈਣ ਦੇ ਲਈ ਦੇਸ਼-ਵਿਦੇਸ਼ ਤੋਂ ਸੰਗਤ ਵੀ ਪਹੁੰਚ ਰਹੀ ਹੈ, ਜਿਨ੍ਹਾਂ ਨੇ ਐਡਵਾਂਸ 'ਚ ਹੀ ਆਪਣੀ ਬੁਕਿੰਗ ਕਰਵਾ ਰੱਖੀ ਹੈ। ਜਲੰਧਰ ਦੇ ਹੋਟਲ ਨਿਊ ਕੋਰਟ ਪ੍ਰੈਸੀਡੇਟ ਦੇ ਜਨਰਲ ਮੈਨੇਜਰ ਆਦਿਤਿਆ ਅਰੋੜਾ ਨੇ ਬੁਕਿੰਗ ਫੁੱਲ ਹੋਣ ਦੀ ਗੱਲ ਰਹੀ ਹੈ। ਅਰੋੜਾ ਨੇ ਕਿਹਾ ਕਿ ਆਗਾਮੀ ਦੋ-ਤਿਨ ਦਿਨ ਦੇ ਲਈ ਹੋਟਲ 'ਚ ਜਗ੍ਹਾ ਉਪਲੱਬਧ ਨਹੀਂ ਹੈ। ਜਲੰਧਰ ਦੇ ਹੋਟਲ ਅਬੈਂਸਡਰ ਪ੍ਰਤਿਊਸ਼ ਦਾਸ ਨੇ ਵੀ ਸ਼ਨੀਵਾਰ ਤੋਂ ਲੈ ਕੇ ਆਗਾਮੀ 16 ਨਵੰਬਰ ਤੱਕ ਹੋਟਲ 'ਚ ਕੋਈ ਕਮਰਾ ਉੁਪਲੱਬਧ ਨਾ ਹੋਣ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਕਿਹਾ ਕਿ ਜਲੰਧਰ ਦੇ ਲਗਭਗ ਸਾਰੇ ਹੋਟਲ ਫੁੱਲ ਹੋ ਚੁੱਕੇ ਹਨ।
ਗੁਰੂ ਨਗਰੀ ਦੇ ਹੋਟਲ-ਸਰਾਏ ਦੇ 9585 ਕਮਰੇ ਬੁੱਕ
ਗੁਰੂ ਨਗਰੀ ਦੇ ਛੋਟੇ-ਵੱਡੇ ਹੋਟਲਾਂ ਸਰਾਏ ਅਤੇ ਗੈਸਟ ਹਾਊਸ 'ਚ ਬਣੇ ਹੋਏ ਲਗਭਗ 9585 ਕਮਰੇ ਬੁੱਕ ਹੋ ਚੁੱਕੇ ਹਨ। ਦੂਜੇ ਪਾਸੇ ਏਅਰਪੋਰਟ ਅਥਾਰਿਟੀ ਦੇ ਅਧਿਕਾਰੀਆਂ ਦੇ ਮੁਤਾਬਕ ਦੋ ਦਰਜਨ ਤੋਂ ਜ਼ਿਆਦਾ ਫਲਾਈਟਸ 'ਚ ਆਉਣ ਜਾਣ ਵਾਲਿਆਂ ਦੀ ਗਿਣਤੀ ਰੂਟੀਨ ਤੋਂ ਜ਼ਿਆਦਾ ਹੈ। ਇਹ ਫਲਾਈਟ ਲਗਭਗ ਫੁੱਲ ਹੈ।