ਚੰਡੀਗੜ੍ਹ : ਹੋਟਲਾਂ ''ਚ ਵਿਆਹ ਸਮਾਰੋਹ ਅਤੇ ਕਾਨਫਰੰਸਾਂ ਲਈ ਬੁਕਿੰਗ ਸ਼ੁਰੂ

09/19/2020 1:30:18 PM

ਚੰਡੀਗੜ੍ਹ (ਰਾਜਿੰਦਰ) : ਕੇਂਦਰ ਸਰਕਾਰ ਨੇ ਅਨਲਾਕ-4 ਤਹਿਤ 21 ਸਤੰਬਰ ਤੋਂ ਸਮਾਜਿਕ ਪ੍ਰੋਗਰਾਮਾਂ 'ਚ 100 ਲੋਕਾਂ ਦੇ ਇਕੱਠ ਦੀ ਮਨਜ਼ੂਰੀ ਦਿੱਤੀ ਹੈ, ਜਿਸ ਤਹਿਤ ਚੰਡੀਗੜ੍ਹ ਇੰਡਸਟ੍ਰੀਅਲ ਐਂਡ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ (ਸਿਟਕੋ) ਨੇ ਆਪਣੇ ਪੰਜ ਤਾਰਾ ਹੋਟਲ ਮਾਊਂਟ ਵਿਊ ਅਤੇ ਚਾਰ ਤਾਰਾ ਹੋਟਲ ਸ਼ਿਵਾਲਿਕ ਵਿਊ 'ਚ ਵਿਆਹ ਸਮਾਰੋਹ ਅਤੇ ਕਾਨਫਰੰਸ ਲਈ ਬੁਕਿੰਗ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਪਟਿਆਲਾ 'ਚ ਵੱਡੀ ਵਾਰਦਾਤ, ਸਹੁਰੇ ਘਰ ਸਾਂਢੂਆਂ ਦੇ ਤਕਰਾਰ ਨੇ ਚਾੜ੍ਹਿਆ ਨਵਾਂ ਚੰਨ
ਐੱਸ. ਓ. ਪੀ. ਦੀ ਪਾਲਣਾ ਕੀਤੀ ਜਾਵੇਗੀ
ਕੋਰੋਨਾ ਕਾਰਣ ਮੌਜੂਦਾ ਹਲਾਤਾਂ ਨੂੰ ਦੇਖਦੇ ਹੋਏ ਬੈਂਕਵੇਟ 'ਚ ਸਾਰੇ ਐੱਸ. ਓ. ਪੀ. ਦੀ ਠੀਕ ਰੂਪ ਤੋਂ ਪਾਲਣਾ ਕੀਤੀ ਜਾਵੇਗੀ, ਤਾਂ ਕਿ ਪ੍ਰੋਗਰਾਮਾਂ 'ਚ ਹਿੱਸਾ ਲੈਣ ਵਾਲੇ ਲੋਕਾਂ ਦੀ ਸੁਰੱਖਿਆ ਯਕੀਨੀ ਕੀਤੀ ਜਾ ਸਕੇ। ਇਸ 'ਚ ਮਹਿਮਾਨ ਦੇ ਆਉਣ ’ਤੇ ਉਨ੍ਹਾਂ ਦਾ ਤਾਪਮਾਨ ਚੈੱਕ ਕੀਤਾ ਜਾਵੇਗਾ ਅਤੇ ਸਾਰੇ ਮਹਿਮਾਨ ਅਤੇ ਸਟਾਫ਼ ਲਈ ਮਾਸਕ ਪਹਿਨਣਾ ਲਾਜ਼ਮੀ ਕੀਤਾ ਗਿਆ ਹੈ। ਕਿਚਨ ਸਮੇਤ ਸਾਰੇ ਕਾਮਨ ਏਰੀਏ ਨੂੰ ਸਮੇਂ-ਸਮੇਂ ’ਤੇ ਸੈਨੇਟਾਈਜ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਗਲੀਆਂ ਦੇ ਅਵਾਰਾ ਕੁੱਤਿਆਂ 'ਤੇ ਕਹਿਰ ਢਾਹ ਰਿਹਾ ਸੀ ਸਨਕੀ ਨੌਜਵਾਨ, ਕੈਮਰੇ 'ਚ ਕੈਦ ਹੋਈ ਕਰਤੂਤ
ਕਲਾਊਡ 9 ਰੈਸਟੋਰੈਂਟ ਵੀ ਖੋਲ੍ਹਿਆ
ਇਸ ਤੋਂ ਇਲਾਵਾ ਹੋਟਲ ਸ਼ਿਵਾਲਿਕ ਵਿਊ ਨੇ ਆਪਣੇ ਰੈਸਟੋਰੈਂਟ ਕਲਾਊਡ 9 ਨੂੰ ਵੀ ਲੋਕਾਂ ਲਈ ਦੁਬਾਰਾ ਤੋਂ ਓਪਨ ਕਰ ਦਿੱਤਾ ਹੈ, ਇਸ ਲਈ ਇੱਥੇ ਲੋਕ ਹੁਣ ਆਪਣੇ ਪਸੰਦੀਦਾ ਖਾਣੇ ਦਾ ਲੁਤਫ ਲੈ ਸਕਣਗੇ। ਹੋਟਲ ਸ਼ਿਵਾਲਿਕ ਵਿਊ ਦੇ ਡੀ. ਜੀ. ਐੱਮ. ਬਿਕਰਮ ਵਿਰਕ ਨੇ ਕਿਹਾ ਕਿ ਰੈਸਟੋਰੈਂਟ ਲਈ ਨਵੀਂ ਟਾਈਮਿੰਗ ਸਵੇਰੇ 7 ਤੋਂ ਰਾਤ 11 ਵਜੇ ਤੱਕ ਤੈਅ ਕੀਤੀ ਗਈ ਹੈ। ਇਸ ਤੋਂ ਇਲਾਵਾ ਇੱਥੇ ਆਉਣ ਵਾਲੇ ਲੋਕਾਂ ਅਤੇ ਰੂਮ ਗੈਸਟ ਲਈ ਸਪੈਸ਼ਲ ਮੈਨਿਊ ਵੀ ਸ਼ੁਰੂ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਪਿਓ ਨੇ ਨਾਬਾਲਗ ਧੀ ਦਾ ਕਰਾਇਆ ਜ਼ਬਰੀ ਵਿਆਹ, ਪਤੀ ਦੇ ਰਿਸ਼ਤੇਦਾਰ ਕਰਦੇ ਸੀ ਜਬਰ-ਜ਼ਿਨਾਹ

ਇਸ ਤੋਂ ਇਲਾਵਾ ਹੋਟਲ ਮਾਊਂਟ ਵਿਊ ਵੀ ਕਾਨਫਰੰਸ ਅਤੇ ਹੋਰ ਪ੍ਰੋਗਰਾਮਾਂ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਇੱਥੇ ਮੈਨੇਜਮੈਂਟ ਵੱਲੋਂ ਸੈਨੇਟਾਈਜ਼ ਕਰਵਾਇਆ ਗਿਆ ਹੈ ਅਤੇ ਸਟਾਫ ਨੂੰ ਵੀ ਨਿਯਮਾਂ ਦੀ ਪਾਲਣਾ ਕਰਨ ਦੇ ਸਬੰਧ 'ਚ ਉਚਿਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਸਿਟਕੋ ਦੀ ਮੈਨੇਜਿੰਗ ਡਾਇਰੈਕਟਰ ਜਸਵਿੰਦਰ ਕੌਰ ਸਿੱਧੂ ਨੇ ਕਿਹਾ ਕਿ ਆਪਣੇ ਹੋਟਲਾਂ 'ਚ ਬੈਂਕਵੇਟ ਦੁਬਾਰਾ ਤੋਂ ਸ਼ੁਰੂ ਕਰਨ ਦੇ ਚੱਲਦੇ ਉਹ ਆਪਣੇ ਸਾਰੇ ਮਹਿਮਾਨਾਂ ਨੂੰ ਸੇਫਟੀ ਦਿਸ਼ਾ-ਨਿਰਦੇਸ਼ ਜਾਰੀ ਕਰਨਗੇ। ਉਨ੍ਹਾਂ ਦੱਸਿਆ ਕਿ ਸਾਰੇ ਬੈਂਕਵੇਟ, ਰੈਸਟੋਰੈਂਟਸ ਅਤੇ ਬਾਰ 'ਚ ਸਾਰੇ ਪ੍ਰੋਟੋਕਾਲ ਅਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ।



 


Babita

Content Editor

Related News