ਸਰਦੀ ਦੀ ਆਹਟ ਨਾਲ ਲੋਕਾਂ ਨੇ ਕੱਢੇ ਗਰਮ ਕੱਪੜੇ

Wednesday, Nov 01, 2017 - 06:10 AM (IST)

ਸਰਦੀ ਦੀ ਆਹਟ ਨਾਲ ਲੋਕਾਂ ਨੇ ਕੱਢੇ ਗਰਮ ਕੱਪੜੇ

ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਅੱਜ-ਕੱਲ ਸਰਦੀ ਸ਼ੁਰੂ ਹੋ ਗਈ ਹੈ। ਆਮ ਤੌਰ 'ਤੇ ਦੀਵਾਲੀ ਦੇ ਆਸ-ਪਾਸ ਸਰਦੀ ਦਾ ਸ਼ੁਰੂ ਹੋਣਾ ਮੰਨਿਆ ਜਾਂਦਾ ਹੈ ਪਰ ਇਸ ਵਾਰ ਸਾਰੇ ਤਿਉਹਾਰ ਪਿਛਲੇ ਸਾਲ ਦੀ ਤੁਲਨਾ 15 ਦਿਨ ਅਗੇਤੇ ਆ ਜਾਣ ਕਾਰਨ ਦੀਵਾਲੀ ਤੱਕ ਲੋਕਾਂ ਦੇ ਪੱਖੇ ਅਤੇ ਏ. ਸੀ. ਪਹਿਲਾਂ ਦੀ ਤਰ੍ਹਾਂ ਚਲਦੇ ਰਹੇ ਪਰ ਹੁਣ ਅਕਤੂਬਰ ਮਹੀਨਾ ਖਤਮ ਹੋ ਗਿਆ ਹੈ ਤੇ ਨਵੰਬਰ ਮਹੀਨਾ ਸ਼ੁਰੂ ਨਾਲ ਸਰਦੀ ਮਹਿਸੂਸ ਹੋਣ ਲੱਗ ਪਈ ਹੈ। ਹਾਲਾਂਕਿ ਸਵੇਰ ਵੇਲੇ ਤਾਪਮਾਨ 'ਚ ਵਧ ਅੰਤਰ ਦੇਖਣ ਨੂੰ ਨਹੀਂ ਮਿਲਦਾ ਪਰ ਰਾਤ ਅਤੇ ਤੜਕਸਾਰ ੂੰ ਤਾਪਮਾਨ ਕਾਫੀ ਘੱਟ ਜਾਂਦਾ ਹੈ, ਜਿਸ ਕਾਰਨ ਏ. ਸੀ. ਹੀ ਨਹੀਂ ਬਲਕਿ ਪੱਖੇ ਦੀ ਵੀ ਜ਼ਰੂਰਤ ਘੱਟਦੀ ਜਾ ਰਹੀ ਹੈ।  
ਸਰਦੀ ਦੇ ਮੌਸਮ 'ਚ ਵਧਣ-ਫੁੱਲਣ ਵਾਲੀਆਂ ਫਸਲਾਂ ਦਾ ਘਟ ਰਿਹਾ ਝਾੜ 
ਖੇਤੀ ਵਿਭਾਗ ਦੇ ਡਾ. ਰਾਜ ਕੁਮਾਰ ਦਾ ਕਹਿਣਾ ਹੈ ਕਿ ਪਿਛਲੇ 10-15 ਸਾਲਾਂ ਤੋਂ ਗਲੋਬਲ ਵਾਰਮਿੰਗ ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ ਹਰ ਸਾਲ ਸਰਦੀਆਂ ਦੀ ਮਿਆਦ ਦਾ ਸਮਾਂ  ਘਟਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਦੀਆਂ ਦੇ ਘੱਟ ਰਹੀ ਮਿਆਦ ਦਾ ਪ੍ਰਭਾਵ ਉਨ੍ਹਾਂ ਫਸਲਾਂ 'ਤੇ ਪੈ ਰਿਹਾ ਹੈ, ਜਿਹੜੀਆਂ ਸਰਦੀਆਂ ਦੇ ਮੌਸਮ 'ਚ ਹੌਲੀ-ਹੌਲੀ ਗ੍ਰੋਥ ਹੁੰਦੀਆਂ ਹਨ, ਜਿਸ ਨੂੰ ਡਾਰਸੇਮੀਆ ਪੀਰੀਅਡ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਫਸਲਾਂ ਨੂੰ ਜ਼ਰੂਰਤ ਅਨੁਸਾਰ ਸਰਦੀ ਨਹੀਂ ਮਿਲਦੀ ਤਾਂ ਫਸਲਾਂ ਦੇ ਝਾੜ 'ਤੇ ਪ੍ਰਭਾਵ ਪੈਂਦਾ ਹੈ ਤੇ ਝਾੜ ਘਟਦਾ ਹੈ। 
ਰਜਾਈਆਂ ਭਰਨ ਵਾਲੇ ਕਾਰੀਗਰਾਂ ਦੇ ਕੰਮ 'ਚ ਆਈ ਚਮਕ 
ਸਰਦੀ ਦੀ ਆਹਟ ਸ਼ੁਰੂ ਹੋਣ ਦੇ ਨਾਲ ਹੀ ਲੋਕਾਂ ਨੇ ਸਰਦੀਆਂ ਦੇ ਕੱਪੜਿਆਂ ਨੂੰ ਧੁੱਪ ਲਗਾਉਣੀ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਨਾਲ ਲੋਕ ਪੁਰਾਣੀਆਂ ਰਜਾਈਆਂ ਦੀ ਥਾਂ ਨਵੀਆਂ ਰਜਾਈਆਂ ਦੀ ਭਰਾਈ ਵੀ ਕਰਵਾਉਣ ਲੱਗ ਪਏ ਹਨ ਜਿਸ ਨਾਲ ਰਜਾਈਆਂ ਭਰਨ ਵਾਲੇ ਕਾਰੀਗਰਾਂ ਦੇ ਕੰਮ ਵਿਚ ਚਮਕ ਆਉਣੀ ਸ਼ੁਰੂ ਹੋ ਗਈ ਹੈ। ਇਸੇ ਤਰ੍ਹਾਂ ਬਾਜ਼ਾਰਾਂ ਵਿਚ ਵਿਚ ਗਰਮ ਕੱਪੜਿਆ ਨੂੰ ਡਿਸਪਲੇ ਕੀਤਾ ਜਾਣ ਲੱਗ ਪਿਆ ਹੈ। ਇਸ ਸਬੰਧ ਵਿਚ ਘਰੇਲੂ ਔਰਤਾਂ ਸ਼ਾਤਾਂ ਗੌਤਮ, ਅਨੂ ਸ਼ਰਮਾ ਅਤੇ ਰਜਨੀ ਨੇ ਦੱਸਿਆ ਕਿ ਤੜਕਸਾਰ ਅਤੇ ਰਾਤ ਦਾ ਮੌਸਮ ਠੰਢਾ ਹੋ ਗਿਆ ਹੈ ਜਿਸ ਕਾਰਨ ਰਾਤ ਨੂੰ ਗਰਮ ਕੱਪੜੇ ਲੈਣ ਦੀ ਜ਼ਰੂਰਤ ਮਹਿਸੂਸ ਹੋਣ ਲੱਗ ਪਈ ਹੈ। 


Related News