ਮੂੰਹ ਸਾਫ ਕਰਕੇ ਸੜਕਾਂ ''ਤੇ ਸੁੱਟੇ ਨੋਟ, ਵੀਡੀਓ ਵਾਇਰਲ ਹੋਣ ਕਾਰਨ ਲੋਕਾਂ ''ਚ ਬਣਿਆ ਦਹਿਸ਼ਤ ਦਾ ਮਾਹੌਲ

Sunday, Apr 12, 2020 - 03:37 PM (IST)

ਮੂੰਹ ਸਾਫ ਕਰਕੇ ਸੜਕਾਂ ''ਤੇ ਸੁੱਟੇ ਨੋਟ, ਵੀਡੀਓ ਵਾਇਰਲ ਹੋਣ ਕਾਰਨ ਲੋਕਾਂ ''ਚ ਬਣਿਆ ਦਹਿਸ਼ਤ ਦਾ ਮਾਹੌਲ

ਹੁਸ਼ਿਆਰਪੁਰ (ਘੁੰਮਣ)— ਇਕ ਪਾਸੇ ਜਿੱਥੇ ਕੋਰੋਨਾ ਦੇ ਕਹਿਰ ਤੋਂ ਡਰੇ ਹੋਏ ਲੋਕ ਸਰਕਾਰ ਦੇ ਐਲਾਨ 'ਤੇ ਕਰਫਿਊ ਕਾਰਣ ਘਰਾਂ 'ਚ ਰਹਿਣ ਨੂੰ ਮਜਬੂਰ ਹੋ ਰਹੇ ਹਨ, ਉਥੇ ਹੀ ਲੋਕਾਂ 'ਚ ਸਹਿਮ ਦਾ ਮਾਹੌਲ ਪੈਦਾ ਕਰਨ ਲਈ ਕਈ ਸ਼ਰਾਰਤੀ ਅਤੇ ਸ਼ੱਕੀ ਲੋਕ ਅਜਿਹੀਆਂ ਹਰਕਤਾਂ ਕਰ ਰਹੇ ਹਨ, ਜਿਸ ਨਾਲ ਮਾਹੌਲ ਖਰਾਬ ਹੋਣ ਦੇ ਸੰਕੇਤ ਬਣ ਜਾਂਦੇ ਹਨ। ਇਸ ਵੱਲ ਪ੍ਰਸ਼ਾਸਨ ਨੂੰ ਵੀ ਤੁਰੰਤ ਧਿਆਨ ਦੇਣ ਦੀ ਲੋੜ ਹੈ। ਦੇਸ਼ 'ਚ ਕੁਝ ਵਿਅਕਤੀਆਂ ਵੱਲੋਂ ਨੋਟਾਂ ਨੂੰ ਨੱਕ ਅਤੇ ਮੂੰਹ ਨਾਲ ਸਾਫ ਕਰਕੇ ਸੁੱਟੇ ਜਾਣ ਦੀਆਂ ਵੀਡੀਓਜ਼ ਕਾਫੀ ਵਾਇਰਲ ਹੋਈਆਂ ਹਨ ਅਤੇ ਵੀਡੀਓਜ਼ ਨੂੰ ਦੇਖ ਕੇ ਲੋਕ ਪਹਿਲਾਂ ਹੀ ਡਰੇ ਹੋਏ ਹਨ ਅਤੇ ਕਿਤੇ ਵੀ ਨੋਟ ਜਾਂ ਕੋਈ ਕੱਪੜਾ ਅਤੇ ਕਾਗਜ਼ ਆਦਿ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਦੇ ਹਨ ਕਿ ਕਿਤੇ ਉਸ ਨੂੰ ਕਿਸੇ ਕੋਰੋਨਾ ਪਾਜ਼ੀਟਿਵ ਵਾਲੇ ਵਿਅਕਤੀ ਨੇ ਨਾ ਸੁੱਟਿਆ ਹੋਵੇ।

ਇਹ ਵੀ ਪੜ੍ਹੋ :  ਨਿਹੰਗਾਂ ਦੇ ਹਮਲੇ ਨੂੰ ਭਗਵੰਤ ਮਾਨ ਨੇ ਦੱਸਿਆ ਸ਼ਰਮਨਾਕ, ਸਰਕਾਰ ਤੋਂ ਕੀਤੀ ਇਹ ਮੰਗ

PunjabKesari

ਨੋਟ ਨਾਲ ਮੂੰਹ ਸਾਫ ਕਰਕੇ ਸੜਕ 'ਤੇ ਸੁੱਟੇ
ਇਸੇ ਤਰ੍ਹਾਂ ਦੀ ਤਾਜ਼ਾ ਘਟਨਾ ਬੀਤੇ ਦਿਨ 10 ਅਪ੍ਰੈਲ ਨੂੰ ਸਾਹਮਣੇ ਆਈ, ਜਿਸ 'ਚ ਇਕ ਸ਼ੱਕੀ ਵਿਅਕਤੀ ਵੱਲੋਂ ਨਾਰਾਇਣ ਨਗਰ 'ਚ ਸੰਜੀਵ ਤਲਵਾੜ ਦੇ ਦਫਤਰ ਨਜ਼ਦੀਕ ਨੋਟ ਨਾਲ ਮੂੰਹ ਨੂੰ ਸਾਫ ਕਰਕੇ ਸੁੱਟਿਆ ਗਿਆ ਸੀ। ਇਹ ਘਟਨਾ ਉਨ੍ਹਾਂ ਦੇ ਦਫਤਰ ਦੇ ਬਾਹਰ ਲੱਗੇ ਕੈਮਰੇ 'ਚ ਕੈਦ ਹੋ ਗਈ, ਜਿਸ ਨੂੰ ਦੇਖਣ ਤੋਂ ਬਾਅਦ ਸੰਜੀਵ ਤਲਵਾੜ ਨੇ ਪੁਲਸ ਨੂੰ ਸੂਚਨਾ ਦਿੱਤੀ ਪਰ ਕਾਫੀ ਦੇਰ ਤੱਕ ਇੰਤਜ਼ਾਰ ਕਰਨ ਤੋਂ ਬਾਅਦ ਵੀ ਜਦੋਂ ਪੁਲਸ ਨਹੀਂ ਪਹੁੰਚੀ ਤਾਂ ਉਨ੍ਹਾਂ ਨੇ ਨਿਗਮ ਦੀ ਟੀਮ ਨੂੰ ਸੂਚਨਾ ਦਿੱਤੀ। ਨਿਗਮ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਸੁੱਟੇ ਹੋਏ ਨੋਟ ਨੂੰ ਸੈਨੇਟਾਈਜ਼ ਕਰਕੇ ਨਸ਼ਟ ਕਰ ਦਿੱਤਾ, ਜਿਸ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ। ਉਕਤ ਸ਼ੱਕੀ ਵਿਅਕਤੀ ਬਾਰੇ ਪ੍ਰਸ਼ਾਸਨ ਨੂੰ ਸੂਚਨਾ ਦਿੱਤੇ ਜਾਣ ਦੇ ਬਾਵਜੂਦ ਅਧਿਕਾਰੀਆਂ ਦੇ ਗੈਰ-ਜ਼ਿੰਮੇਵਾਰ ਰਵੱਈਏ ਨੂੰ ਲੈ ਕੇ ਜਿੱਥੇ ਲੋਕਾਂ ਦੇ ਮਨ 'ਚ ਪ੍ਰਸ਼ਾਸਨ ਪ੍ਰਤੀ ਰੋਸ ਦੀ ਲਹਿਰ ਹੈ, ਉਥੇ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਅਜਿਹੇ ਸੰਵੇਦਨਸ਼ੀਲ ਸਮੇਂ 'ਚ ਅਧਿਕਾਰੀ ਅਜਿਹਾ ਰਵੱਈਆ ਅਪਣਾਉਣਗੇ ਤਾਂ ਹਾਲਾਤ ਨੂੰ ਹੋਰ ਵਿਸਫੋਟਕ ਹੋਣ ਤੋਂ ਕੋਈ ਨਹੀਂ ਰੋਕ ਸਕਦਾ।

ਇਹ ਵੀ ਪੜ੍ਹੋ : ਜਲੰਧਰ: ਕੋਰੋਨਾ ਵਾਇਰਸ ਦੀ ਲਪੇਟ 'ਚ ਆਏ ਕਾਂਗਰਸੀ ਆਗੂ ਦੀਪਕ ਸ਼ਰਮਾ ਦੀ ਲੋਕਾਂ ਨੂੰ ਖਾਸ ਅਪੀਲ

ਇਸ ਸਬੰਧੀ ਗੱਲ ਕਰਨ 'ਤੇ ਸੰਜੀਵ ਤਲਵਾੜ ਨੇ ਪ੍ਰਸ਼ਾਸਨ ਪ੍ਰਤੀ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਨਾਲ ਪੈਦਾ ਹੋਏ ਸੰਕਟ ਦੇ ਇਸ ਸਮੇਂ ਵਿਚ ਪ੍ਰਬੰਧਕੀ ਅਧਿਕਾਰੀਆਂ ਦਾ ਗੈਰ-ਜ਼ਿੰਮੇਵਾਰ ਰਵੱਈਆ ਸਾਰਿਆਂ ਨੂੰ ਹੈਰਾਨ ਕਰ ਰਿਹਾ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਸ਼ਰਾਰਤੀ ਅਨਸਰਾਂ ਵੱਲੋਂ ਨੋਟਾਂ ਨੂੰ ਮੂੰਹ ਅਤੇ ਨੱਕ ਨਾਲ ਸਾਫ਼ ਕਰ ਕੇ ਸੁੱਟਿਆ ਜਾ ਰਿਹਾ ਹੈ ਤਾਂ ਕਿ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋਵੇ ਪਰ ਇਥੇ ਸ਼ੱਕੀ ਵਿਅਕਤੀ ਸਬੰਧੀ ਜਾਣਕਾਰੀ ਦਿੱਤੇ ਜਾਣ ਦੇ ਬਾਵਜੂਦ ਕੋਈ ਕਾਰਵਾਈ ਨਾ ਹੋਣਾ ਪ੍ਰਸ਼ਾਸਨ ਦੇ ਗੈਰ-ਜ਼ਿੰਮੇਵਾਰ ਰਵੱਈਏ ਨੂੰ ਬਿਆਨ ਕਰਦਾ ਹੈ। ਸੰਜੀਵ ਤਲਵਾੜ ਨੇ ਦੱਸਿਆ ਕਿ ਪਿਛਲੇ ਹਫ਼ਤੇ ਵੀ ਇਕ ਸ਼ੱਕੀ ਵਿਅਕਤੀ ਨਾਰਾਇਣ ਨਗਰ 'ਚ ਸਥਿਤ ਹਰੀ ਓਮ ਮੰਦਰ ਦੇ ਕੋਲ ਇਕ ਟੂਟੀ 'ਤੇ ਮੂੰਹ ਆਦਿ ਧੋ ਰਿਹਾ ਸੀ ਤਾਂ ਇਸ ਦੌਰਾਨ ਉਸਨੇ ਆਪਣੇ ਹੱਥ ਆਸ-ਪਾਸ ਕਈ ਥਾਵਾਂ 'ਤੇ ਲਾਏ, ਜਿਸ ਬਾਰੇ ਵੀ ਜਾਣਕਾਰੀ ਦਿੱਤੇ ਜਾਣ 'ਤੇ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।

ਇਹ ਵੀ ਪੜ੍ਹੋ :  ਜਲੰਧਰ: ਵਿਧਾਇਕ ਬਾਵਾ ਹੈਨਰੀ ਸਮੇਤ 6 ਪਰਿਵਾਰਕ ਮੈਂਬਰਾਂ ਦੇ ਕੋਰੋਨਾ ਜਾਂਚ ਲਈ ਲਏ ਗਏ ਸੈਂਪਲ
ਇਹ ਵੀ ਪੜ੍ਹੋ :  ਏ. ਐੱਸ. ਆਈ. ਦਾ ਹੱਥ ਵੱਢਣ ਤੋਂ ਬਾਅਦ ਪੁਲਸ ਦੀ ਨਿਹੰਗਾਂ 'ਤੇ ਕਾਰਵਾਈ, ਗੋਲੀਬਾਰੀ ਪਿੱਛੋਂ 7 ਗ੍ਰਿਫਤਾਰ


author

shivani attri

Content Editor

Related News