ਮੋਹਲੇਧਾਰ ਮੀਂਹ ਨਾਲ ਹੁਸ਼ਿਆਰਪੁਰ ਸ਼ਹਿਰ ਹੋਇਆ ਜਲ-ਥਲ

Friday, Sep 01, 2017 - 04:07 AM (IST)

ਮੋਹਲੇਧਾਰ ਮੀਂਹ ਨਾਲ ਹੁਸ਼ਿਆਰਪੁਰ ਸ਼ਹਿਰ ਹੋਇਆ ਜਲ-ਥਲ

ਹੁਸ਼ਿਆਰਪੁਰ, (ਘੁੰਮਣ)- ਅੱਜ ਦੁਪਹਿਰ 3 ਵਜੇ ਅਚਾਨਕ ਆਸਮਾਨ 'ਚ ਕਾਲੀਆਂ ਘਟਾਵਾਂ ਛਾ ਜਾਣ ਤੋਂ ਬਾਅਦ ਮੋਹਲੇਧਾਰ ਮੀਂਹ ਸ਼ੁਰੂ ਹੋ ਗਿਆ। ਡੇਢ ਘੰਟੇ ਤੱਕ ਪਏ ਇਸ ਮੀਂਹ ਨਾਲ ਸ਼ਹਿਰ ਦੇ ਬਾਜ਼ਾਰਾਂ ਤੇ ਗਲੀਆਂ-ਮੁਹੱਲਿਆਂ 'ਚ ਗੋਡੇ-ਗੋਡੇ ਪਾਣੀ ਭਰ ਗਿਆ। ਜਲੰਧਰ ਰੋਡ, ਬੱਸ ਸਟੈਂਡ ਰੋਡ, ਸਰਕਾਰੀ ਕਾਲਜ ਰੋਡ, ਸੁਤਹਿਰੀ ਰੋਡ, ਜ਼ਿਲਾ ਪ੍ਰਬੰਧਕੀ ਕੰਪਲੈਕਸ, ਘੰਟਾ ਘਰ, ਟਾਂਡਾ ਚੌਕ, ਮਹਾਰਾਣਾ ਪ੍ਰਤਾਪ ਚੌਕ, ਧੋਬੀ ਘਾਟ ਚੌਕ, ਕਮਲਾਪੁਰ, ਮਾਡਲ ਟਾਊਨ, ਨਵੀਂ ਆਬਾਦੀ, ਕੈਨਾਲ ਰੋਡ, ਕੀਰਤੀ ਨਗਰ, ਟੈਗੋਰ ਨਗਰ, ਬਿਸ਼ੰਬਰ ਨਗਰ, ਰੇਲਵੇ ਮੰਡੀ, ਟਿੱਬਾ ਸਾਹਿਬ, ਗੁਰੂ ਨਾਨਕ ਨਗਰ ਆਦਿ ਸਮੇਤ ਸ਼ਹਿਰ ਦੇ ਕਈ ਬਾਜ਼ਾਰਾਂ ਤੇ ਮੁਹੱਲਿਆਂ 'ਚ ਭਰੇ ਪਾਣੀ ਨੇ ਝੀਲ ਦਾ ਰੂਪ ਧਾਰਨ ਕਰ ਲਿਆ ਅਤੇ ਕਈ ਘਰਾਂ 'ਚ ਵੀ ਪਾਣੀ ਦਾਖ਼ਲ ਹੋ ਗਿਆ।  


Related News