ਹੁਸ਼ਿਆਰਪੁਰ 'ਚ ਬੇਕਰੀ ਐਂਡ ਗਿਫਟ ਸ਼ਾਪ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ

Friday, Jun 14, 2019 - 11:07 AM (IST)

ਹੁਸ਼ਿਆਰਪੁਰ 'ਚ ਬੇਕਰੀ ਐਂਡ ਗਿਫਟ ਸ਼ਾਪ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ

ਹੁਸ਼ਿਆਰਪੁਰ (ਅਮਰੀਕ,ਘੁੰਮਣ) : ਅੱਜ ਸਵੇਰੇ ਇਥੇ ਟਾਂਡਾ ਬਾਈਪਾਸ ਚੌਕ 'ਚ ਸਥਿਤ ਭਾਟੀਆ ਬੇਕਰੀ ਐਂਡ ਕਨਫੈਕਸ਼ਨਰੀ ਕਾਰਨਰ 'ਚ ਲੱਗੀ ਭਿਆਨਕ ਅੱਗ ਕਾਰਨ ਦੁਕਾਨ ਦਾ ਸਾਰਾ ਸਾਮਾਨ ਅੱਗ ਦੀ ਭੇਟ ਚੜ੍ਹ ਗਿਆ। ਘਟਨਾ ਸਮੇਂ ਦੁਕਾਨ ਬੰਦ ਸੀ।

PunjabKesari

ਬੇਕਰੀ ਮਾਲਕ ਹਰਜੀਤ ਸਿੰਘ ਭਾਟੀਆ ਦਾ ਕਹਿਣਾ ਹੈ ਉਨ੍ਹਾਂ ਨੂੰ ਸਵੇਰੇ 9 ਵਜੇ ਦੇ ਕਰੀਬ ਸੂਚਨਾ ਮਿਲੀ ਸੀ ਕਿ ਬੇਕਰੀ ਵਿਚੋਂ ਧੂੰਆਂ ਨਿਕਲ ਰਿਹਾ ਹੈ, ਜਿਸ ਤੋਂ ਬਾਅਦ ਉਹ ਤੁਰੰਤ ਮੌਕੇ 'ਤੇ ਪੁੱਜੇ। ਉਨ੍ਹਾਂ ਨੇ ਜਿਵੇਂ ਹੀ ਬੇਕਰੀ ਦਾ ਸ਼ਟਰ ਖੋਲ੍ਹਿਆ ਤਾਂ ਪੂਰੀ ਬੇਕਰੀ ਅੱਗ ਦੀ ਲਪੇਟ ਵਿਚ ਸੀ। ਇਸ ਤੋਂ ਬਾਅਦ ਤੁਰੰਤ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਿਤ ਕੀਤਾ ਗਿਆ, ਜਿਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ਪਰ ਉਦੋਂ ਤੱਕ ਬੇਕਰੀ ਵਿਚ ਰੱਖਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਚੁੱਕਾ ਸੀ। ਹਰਜੀਤ ਸਿੰਘ ਅਨੁਸਾਰ ਉਹ ਬੇਕਰੀ ਦੇ ਨਾਲ-ਨਾਲ ਆਪਣੇ ਵਿਸ਼ਾਲ ਸ਼ੋਅਰੂਮ 'ਚ ਇਲੈਕਟ੍ਰਾਨਿਕਸ ਆਈਟਮਾਂ ਦੀ ਗਿਫਟ ਸ਼ਾਪ ਵੀ ਚਲਾ ਰਿਹਾ ਹੈ। ਅੱਗ 'ਚ 6 ਫਰੀਜ਼ਰ, 2 ਮਾਈਕਰੋਵੇਵ, ਇਲੈਕਟ੍ਰਾਨਿਕਸ ਦੀਆਂ ਗਿਫਟ ਆਈਟਮਾਂ, ਜਿਨ੍ਹਾਂ 'ਚ ਓ. ਟੀ. ਜੀ., ਜੂਸਰ, ਮਿਕਸਰ, ਗਰਾਈਂਡਰ, ਮਾਈਕ੍ਰੋਵੇਵ ਆਦਿ ਸਮੇਤ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਇਸ ਤੋਂ ਇਲਾਵਾ ਦੁਕਾਨ ਦੀ ਪੂਰੀ ਫਿਟਿੰਗ, ਸੀਲਿੰਗ ਅਤੇ ਫਰਨੀਚਰ ਵੀ ਅੱਗ ਦੀ ਭੇਟ ਚੜ੍ਹ ਗਏ। ਅੱਗ ਲੱਗਣ ਦੇ ਕਾਰਨ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ। ਅੱਗ ਨਾਲ ਕਰੀਬ 35-40 ਲੱਖ ਦਾ ਨੁਕਸਾਨ ਹੋ ਜਾਣ ਦਾ ਅੰਦਾਜ਼ਾ ਹੈ।

PunjabKesari

ਕੁਝ ਪਲਾਂ 'ਚ ਹੀ ਉੱਜੜ ਗਈ ਹਰਜੀਤ ਦੀ ਦੁਨੀਆ
ਬੇਕਰੀ ਵਿਚ ਭਿਆਨਕ ਅੱਗ ਲੱਗਣ ਬਾਰੇ ਸੁਣ ਕੇ ਹਰਜੀਤ ਦੀ ਮਾਂ ਅਤੇ ਪਤਨੀ ਜਦੋਂ ਮੌਕੇ 'ਤੇ ਪਹੁੰਚੇ ਤਾਂ ਉਹ ਡੂੰਘੇ ਸਦਮੇ 'ਚ ਸਨ। ਹਰਜੀਤ ਨੇ ਕਿਹਾ ਕਿ ਪਲ ਭਰ 'ਚ ਹੀ ਉਨ੍ਹਾਂ ਦੀ ਦੁਨੀਆ ਉੱਜੜ ਗਈ। ਕੁਝ ਸਾਲ ਪਹਿਲਾਂ ਦੁਕਾਨ 'ਚ ਜਦੋਂ ਚੋਰੀ ਹੋਈ ਸੀ ਤਾਂ ਲੱਖਾਂ ਦਾ ਨੁਕਸਾਨ ਹੋ ਗਿਆ ਸੀ। ਇਸ ਉਪਰੰਤ ਸਖਤ ਮਿਹਨਤ ਕਰ ਕੇ ਹਰਜੀਤ ਨੇ ਬੇਕਰੀ ਦੇ ਨਾਲ-ਨਾਲ ਗਿਫਟ ਆਈਟਮਸ ਦਾ ਕੰਮ ਸ਼ੁਰੂ ਕੀਤਾ। ਉਸ ਨੂੰ ਕੀ ਪਤਾ ਸੀ ਕਿ ਸ਼ੁੱਕਰਵਾਰ ਦੀ ਸਵੇਰ ਉਸ ਲਈ ਮਨਹੂਸ ਬਣ ਕੇ ਆਵੇਗੀ।


author

cherry

Content Editor

Related News