ਸੰਤ ਮਹਿਤਾਬ ਸਿੰਘ ਗੁਰੂਘਰ ਕਠਾਰ ਵਿਖੇ ਕਰਵਾਇਆ ਧਾਰਮਕ ਸਮਾਗਮ

Monday, Nov 26, 2018 - 10:03 AM (IST)

ਸੰਤ ਮਹਿਤਾਬ ਸਿੰਘ ਗੁਰੂਘਰ ਕਠਾਰ ਵਿਖੇ ਕਰਵਾਇਆ ਧਾਰਮਕ ਸਮਾਗਮ
ਹੁਸ਼ਿਆਰਪੁਰ (ਚੁੰਬਰ)-ਸੰਤ ਮਹਿਤਾਬ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਪਿੰਡ ਕਠਾਰ ਵਿਖੇ ਪ੍ਰਵਾਸੀ ਭਾਰਤੀ ਅਤੇ ੳੁਘੇ ਸਮਾਜ ਸੇਵਕ ਸੁਰਿੰਦਰ ਸਿੰਘ ਬੈਂਸ ਕੈਨੇਡਾ ਅਤੇ ਜਸਵਿੰਦਰ ਕੌਰ ਵੱਲੋਂ ਸਰਬੱਤ ਦੇ ਭਲੇ ਦੀ ਕਾਮਨਾ ਕਰਦਿਆਂ ਧਾਰਮਕ ਸਮਾਗਮ ਪਿੰਡ ਪੱਧਰ ’ਤੇ ਕਰਵਾਇਆ ਗਿਆ। ਇਸ ਮੌਕੇ ਪਹਿਲਾਂ ਸੁਖਮਨੀ ਸਾਹਿਬ ਜੀ ਦੇ ਬਾਣੀ ਦੇ ਭੋਗ ਪਾਏ ਗਏ, ਉਪਰੰਤ ਭਾਈ ਇੰਦਰਜੀਤ ਸਿੰਘ ਅਤੇ ਭਾਈ ਅਮਰੀਕ ਸਿੰਘ ਦੇ ਰਾਗੀ ਜਥਿਆਂ ਵੱਲੋਂ ਸੰਗਤ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਇਆ ਗਿਆ। ਸੁਰਿੰਦਰ ਸਿੰਘ ਬੈਂਸ ਅਤੇ ਪ੍ਰਬੰਧਕ ਕਮੇਟੀ ਵੱਲੋਂ ਰਾਗੀ ਜਥਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ। ਸੰਤ ਮਹਿਤਾਬ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਵਾਸੀ ਭਾਰਤੀ ਸੁਰਿੰਦਰ ਸਿੰਘ ਬੈਂਸ ਨੂੰ ਵੀ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਜੋਗਿੰਦਰ ਪਾਲ, ਮਨਜੀਤ ਸਿੰਘ ਨਿੱਝਰ, ਕਮਲਜੀਤ ਸਿੰਘ, ਅਮਰੀਕ ਸਿੰਘ ਬੈਂਸ, ਨੰਬਰਦਾਰ ਰਾਮ ਪਾਲ, ਗੁਰਪਿੰਦਰ ਸਿੰਘ, ਰੋਬਨਦੀਪ ਸਿੰਘ ਨਿੱਝਰ, ਮਨਜਿੰਦਰ ਸਿੰਘ ਬਿੰਦੂ, ਕੁਲਵਿੰਦਰ ਸਿੰਘ ਨਿੱਝਰ, ਕਮਲਜੀਤ ਸਿੰਘ ਨਿੱਝਰ, ਹਰਕਮਲ ਲਵਲੀ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ। ਆਈ ਸੰਗਤ ਵਿਚ ਲੰਗਰ ਅਤੁੱਟ ਵਰਤਾਇਆ ਗਿਆ।

Related News