ਅਮਰਨਾਥ ਨੇ ਡੀ. ਐੱਸ. ਪੀ. ਕਮਾਂਡ ਸੈਂਟਰ ਦਾ ਸੰਭਾਲਿਆ ਕਾਰਜਭਾਰ

Sunday, Apr 14, 2019 - 05:04 AM (IST)

ਅਮਰਨਾਥ ਨੇ ਡੀ. ਐੱਸ. ਪੀ. ਕਮਾਂਡ ਸੈਂਟਰ ਦਾ ਸੰਭਾਲਿਆ ਕਾਰਜਭਾਰ
ਹੁਸ਼ਿਆਰਪੁਰ (ਅਸ਼ਵਨੀ)-ਪੀ. ਪੀ. ਐੱਸ. ਅਧਿਕਾਰੀ ਅਮਰਨਾਥ ਨੇ ਅੱਜ ਇਥੇ ਜ਼ਿਲਾ ਪੁਲਸ ਹੈੱਡਕੁਆਟਰ ਵਿਖੇ ਬਤੌਰ ਡੀ. ਐੱਸ. ਪੀ. ਕਾਰਜਭਾਰ ਸੰਭਾਲ ਲਿਆ ਹੈ। ਅਮਰਨਾਥ ਡੀ. ਐੱਸ. ਪੀ. ਕਮਾਂਡ ਸੈਂਟਰ ਹੁਸ਼ਿਅਰਪੁਰ ਵਜੋਂ ਕੰਮ ਕਰਨਗੇ। ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਅਮਰਨਾਥ ਇਥੇ ਕਮਿਊਨਿਟੀ ਪੁਲਸਿੰਗ (ਸਾਂਝ ਕੇਂਦਰ) ਵਿਖੇ ਜ਼ਿਲਾ ਕਮਿਊਨਿਟੀ ਅਫੇਅਰਜ਼ ਅਧਿਕਾਰੀ ਵਜੋਂ ਕਾਫੀ ਸਮੇਂ ਤੱਕ ਕੰਮ ਕਰਦੇ ਰਹੇ। ਉਹ ਥਾਣਾ ਮਾਡਲ ਟਾਊਨ ਤੇ ਸਿਟੀ ਪੁਲਸ ਸਟੇਸ਼ਨ ਦੇ ਇੰਚਾਰਜ ਵਜੋਂ ਵੀ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ।

Related News