ਲਾਲੀ ਬਾਜਵਾ ਦੇ ਜ਼ਿਲਾ ਪ੍ਰਧਾਨ ਬਣਨ ਨਾਲ ਪਾਰਟੀ ਨੂੰ ਹੋਰ ਜ਼ਿਆਦਾ ਮਜ਼ਬੂਤੀ ਮਿਲੇਗੀ : ਗੁਰਜਿੰਦਰ ਸਿੰਘ

Thursday, Apr 11, 2019 - 04:33 AM (IST)

ਲਾਲੀ ਬਾਜਵਾ ਦੇ ਜ਼ਿਲਾ ਪ੍ਰਧਾਨ ਬਣਨ ਨਾਲ ਪਾਰਟੀ ਨੂੰ ਹੋਰ ਜ਼ਿਆਦਾ ਮਜ਼ਬੂਤੀ ਮਿਲੇਗੀ : ਗੁਰਜਿੰਦਰ ਸਿੰਘ
ਹੁਸ਼ਿਆਰਪੁਰ (ਮੋਮੀ)-ਸ਼੍ਰੋਮਣੀ ਅਕਾਲੀ ਦਲ ਵੱਲੋਂ ਮਿਹਨਤੀ ਆਗੂ ਜਤਿੰਦਰ ਸਿੰਘ ਲਾਲੀ ਬਾਜਵਾ ਨੂੰ ਜ਼ਿਲਾ ਹੁਸ਼ਿਆਰਪੁਰ ਦਾ ਸ਼ਹਿਰੀ ਪ੍ਰਧਾਨ ਬਣਾਉਣ ਨਾਲ ਪਾਰਟੀ ਨੂੰ ਹੋਰ ਜ਼ਿਆਦਾ ਮਜ਼ਬੂਤੀ ਮਿਲੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਰਕਲ ਪ੍ਰਧਾਨ ਗੁਰਜਿੰਦਰ ਸਿੰਘ ਚੱਕ ਗੁਰਾਇਆ ਨੇ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਲਾਲੀ ਬਾਜਵਾ ਪਿਛਲੇ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ’ਚ ਅਣਥੱਕ ਸੇਵਾਵਾਂ ਦੇ ਰਹੇ ਹਨ ਜਿਸ ’ਤੇ ਪਾਰਟੀ ਨੇ ਉਨ੍ਹਾਂ ਦੀ ਮਿਹਨਤ ਤੇ ਪਾਰਟੀ ਪ੍ਰਤੀ ਦ੍ਰਿਡ਼ਤਾ ਨੂੰ ਦੇਖਦਿਆਂ ਲਗਾਤਾਰ ਦੂਜੀ ਵਾਰ ਜ਼ਿਲਾ ਪ੍ਰਧਾਨ ਸ਼ਹਿਰੀ ਨਿਯੁਕਤ ਕੀਤਾ ਹੈ। ਉਨ੍ਹਾਂ ਹੋਰ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਇਕ ਅਜਿਹੀ ਪਾਰਟੀ ਹੈ ਜੋ ਪੰਜਾਬ ਤੇ ਪੰਜਾਬੀਅਤ ਦਾ ਭਲਾ ਚਾਹੁੰਦੀ ਹੈ, ਜਦਕਿ ਕਾਂਗਰਸ ਪਾਰਟੀ ਦੇ ਕਾਰਜਕਾਲ ’ਚ ਹਰੇਕ ਵਰਗ ਦੁਖੀ ਹੋਇਆ ਹੈ। ਗੁਰਜਿੰਦਰ ਸਿੰਘ ਚੱਕ ਗੁਰਾਇਆ ਨੇ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਲਈ ਸਮੁੱਚੀ ਟੀਮ ਵੱਲੋਂ ਘਰ-ਘਰ ਜਾ ਕੇ ਪਾਰਟੀ ਦੀਆਂ ਲੋਕ ਉਸਾਰੂ ਨੀਤੀਆਂ ਤੋਂ ਜਾਣੂ ਕਰਵਾਇਆ ਜਾਵੇਗਾ ਤੇ ਜ਼ਿਲਾ ਜਥੇਬੰਦੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਾਰਟੀ ਲਈ ਜੀਅ ਤੋਡ਼ ਮਿਹਨਤ ਕੀਤੀ ਜਾਵੇਗੀ।

Related News