ਇੰਟਰਨੈੱਟ ’ਤੇ ਅਸ਼ਲੀਲ ਤਸਵੀਰਾਂ ਵਾਇਰਲ ਕਰਨ ਦੀ ਧਮਕੀ ਦੇ ਬਲੈਕਮੇਲ ਕਰਨ ਵਾਲਾ ਗਿਰੋਹ ਬੇਪਰਦ

Wednesday, Apr 10, 2019 - 04:34 AM (IST)

ਇੰਟਰਨੈੱਟ ’ਤੇ ਅਸ਼ਲੀਲ ਤਸਵੀਰਾਂ ਵਾਇਰਲ ਕਰਨ ਦੀ ਧਮਕੀ ਦੇ ਬਲੈਕਮੇਲ ਕਰਨ ਵਾਲਾ ਗਿਰੋਹ ਬੇਪਰਦ
ਹੁਸ਼ਿਆਰਪੁਰ (ਅਮਰਿੰਦਰ)-ਥਾਣਾ ਸਿਟੀ ਦੀ ਪੁਲਸ ਨੇ ਦੇਹ ਵਪਾਰ ਦੀ ਆਡ਼ ’ਚ ਬਲੈਕਮੇਲ ਕਰਨ ਵਾਲੇ ਗਿਰੋਹ ਨੂੰ ਬੇਪਰਦ ਕਰਦਿਆਂ ਅੱਜ 7 ਦੋਸ਼ੀਆਂ ਵਿਚੋਂ 2 ਔਰਤਾਂ ਸਮੇਤ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ। ਪੁਲਸ ਨੇ ਇਹ ਕਾਰਵਾਈ ਥਾਣਾ ਸਿਟੀ ਅਧੀਨ ਆਉਂਦੇ ਇਕ ਮੁਹੱਲਾ ਵਾਸੀ ਸਰਕਾਰੀ ਸਕੂਲ ’ਚ ਤਾਇਨਾਤ ਅਧਿਆਪਕ ਨੂੰ ਅਸ਼ਲੀਲ ਤਸਵੀਰਾਂ ਦਾ ਡਰ ਦਿਖਾ ਕੇ ਬਲੈਕਮੇਲ ਕਰਨ ਵਾਲੇ ਗਿਰੋਹ ਖਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਕੀਤੀ। ਫਿਲਹਾਲ 2 ਲਡ਼ਕੀਆਂ ਚੱਲ ਰਹੀਆਂ ਹਨ ਫਰਾਰਥਾਣਾ ਸਿਟੀ ਦੇ ਐੱਸ. ਐੱਚ. ਓ. ਇੰਸਪੈਕਟਰ ਸੁਖਵਿੰਦਰ ਸਿੰਘ ਨੇ ਪੰਜ ਦੋਸ਼ੀਆਂ ਰਮੇਸ਼ ਕੁਮਾਰ ਉਰਫ ਲੋਟਾ ਪੁੱਤਰ ਅਮਰ ਚੰਦ ਵਾਸੀ ਲੰਬੀ ਗਲੀ ਬਹਾਦਰਪੁਰ, ਗੁਰਜੀਤ ਕੁਮਾਰ ਪੁੱਤਰ ਸ਼੍ਰੀਪਾਲ ਵਾਸੀ ਰਾਮ ਨਗਰ, ਬਲਵਿੰਦਰ ਕੁਮਾਰ ਪੁੱਤਰ ਰੂਪ ਚੰਦ ਵਾਸੀ ਸੁੰਦਰ ਨਗਰ ਤੋਂ ਇਲਾਵਾ ਲਾਜਵੰਤੀ ਨਗਰ ਅਤੇ ਆਦਰਸ਼ ਨਗਰ ਪਿੱਪਲਾਂਵਾਲਾ ਦੀਆਂ ਵਿਆਹੁਤਾ ਔਰਤਾਂ ਨੂੰ ਮੀਡੀਆ ਸਾਹਮਣੇ ਪੇਸ਼ ਕੀਤਾ। ਉਨ੍ਹਾਂ ਦੱਸਿਆ ਕਿ ਇਸ ਗਿਰੋਹ ਦੀਆਂ ਮੈਂਬਰ 2 ਲਡ਼ਕੀਆਂ ਅਜੇ ਫਰਾਰ ਚੱਲ ਰਹੀਆਂ ਹਨ, ਜਿਨ੍ਹਾਂ ਨੂੰ ਵੀ ਪੁਲਸ ਜਲਦ ਗ੍ਰਿਫ਼ਤਾਰ ਕਰ ਲਵੇਗੀ। ਇੰਟਰਨੈੱਟ ’ਤੇ ਅਸ਼ਲੀਲ ਤਸਵੀਰਾਂ ਵਾਇਰਲ ਕਰਨ ਦੀ ਦਿੱਤੀ ਸੀ ਧਮਕੀਥਾਣਾ ਮੁਖੀ ਨੇ ਦੱਸਿਆ ਕਿ ਇਕ ਸਰਕਾਰੀ ਸਕੂਲ ’ਚ ਤਾਇਨਾਤ ਅਧਿਆਪਕ ਨੂੰ ਦੋਸ਼ੀ ਰਮੇਸ਼ ਕੁਮਾਰ ਨੇ ਝਾਂਸਾ ਦਿੱਤਾ ਸੀ ਕਿ ਉਹ 2000 ਰੁਪਏ ਦੇਵੇ, ਉਹ ਉਸ ਨੂੰ ਲਡ਼ਕੀਆਂ ਭੇਜ ਦੇਵੇਗਾ। ਸੌਦਾ ਤੈਅ ਹੋ ਜਾਣ ਤੋਂ ਬਾਅਦ ਜਦੋਂ 2 ਲਡ਼ਕੀਆਂ ਕਮਰੇ ਵਿਚ ਆਈਆਂ ਤਾਂ ਰਮੇਸ਼ ਨੇ ਬਾਹਰੋਂ ਦਰਵਾਜ਼ਾ ਖਡ਼ਕਾ ਕੇ ਖੋਲ੍ਹਣ ਨੂੰ ਕਿਹਾ। ਅੰਦਰ ਆ ਕੇ ਰਮੇਸ਼ ਅਤੇ ਉਸ ਨਾਲ ਆਏ ਹੋਰ ਦੋਸ਼ੀ ਉਕਤ ਅਧਿਆਪਕ ਨੂੰ ਡਰਾਉਣ ਲੱਗੇ ਕਿ 5 ਲੱਖ ਰੁਪਏ ਦੇ, ਨਹੀਂ ਤਾਂ ਉਹ ਉਸ ਦੀਆਂ ਅਸ਼ਲੀਲ ਤਸਵੀਰਾਂ ਇੰਟਰਨੈੱਟ ’ਤੇ ਵਾਇਰਲ ਕਰ ਦੇਣਗੇ। ਸੌਦਾ ਤੈਅ ਹੋਣ ਤੋਂ ਬਾਅਦ ਵੀ ਕਰ ਰਹੇ ਸਨ ਬਲੈਕਮੇਲਐੱਸ. ਐੱਚ. ਓ. ਨੇ ਦੱਸਿਆ ਕਿ ਪੁਲਸ ਕੋਲ ਦਰਜ ਸ਼ਿਕਾਇਤ ਅਨੁਸਾਰ ਪੀਡ਼ਤ ਅਧਿਆਪਕ ਤੇ ਗਿਰੋਹ ਦੇ ਮੈਂਬਰਾਂ ਵਿਚਕਾਰ ਅਖੀਰ 1 ਲੱਖ ਰੁਪਏ ’ਚ ਸੌਦਾ ਤੈਅ ਹੋ ਗਿਆ। ਅਧਿਆਪਕ ਨੇ ਗਿਰੋਹ ਦੇ ਮੈਂਬਰਾਂ ਨੂੰ ਉਸੇ ਸਮੇਂ 5000 ਰੁਪਏ ਨਕਦ ਅਤੇ 95000 ਰੁਪਏ ਦਾ ਚੈੱਕ ਦੇ ਕੇ ਜਾਨ ਛੁਡਾਈ। ਬਾਅਦ ਵਿਚ ਗਿਰੋਹ ਦੇ ਮੈਂਬਰ ਅਧਿਆਪਕ ਨੂੰ ਫੋਨ ’ਤੇ ਧਮਕੀ ਦੇਣ ਲੱਗੇ ਕਿ ਉਹ ਬੈਂਕ ’ਚ ਜਾ ਕੇ ਪੈਸੇ ਨਹੀਂ ਕਢਵਾਉਣਗੇ, ਇਸ ਲਈ ਉਹ ਚੈੱਕ ਕੈਸ਼ ਕਰਵਾ ਕੇ ਉਨ੍ਹਾਂ ਨੂੰ ਦੇਵੇ। ਬਲੈਕਮੇਲਰਾਂ ਤੋਂ ਪ੍ਰੇਸ਼ਾਨ ਹੋ ਕੇ ਅਧਿਆਪਕ ਨੇ ਆਪਣੀ ਸ਼ਿਕਾਇਤ ਸਿਟੀ ਪੁਲਸ ਨੂੰ ਦਿੱਤੀ। ਗਿਰੋਹ ਦੇ ਗ੍ਰਿਫ਼ਤਾਰ ਮੈਂਬਰ ਜੁਡੀਸ਼ੀਅਲ ਰਿਮਾਂਡ ’ਤੇ ਸੈਂਟਰਲ ਜੇਲ ਭੇਜੇਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੀਡ਼ਤ ਅਧਿਆਪਕ ਦੀ ਸ਼ਿਕਾਇਤ ’ਤੇ ਪੁਲਸ ਨੇ ਗਿਰੋਹ ਦੇ ਕੁੱਲ 7 ਮੈਂਬਰਾਂ ਖਿਲਾਫ਼ ਧਾਰਾ 398, 420 ਅਤੇ 120-ਬੀ ਤਹਿਤ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਗ੍ਰਿਫ਼ਤਾਰ 5 ਦੋਸ਼ੀਆਂ ਨੂੰ ਅਦਾਲਤ ’ਚ ਪੇਸ਼ ਕੀਤਾ, ਜਿੱਥੋਂ ਉਨ੍ਹਾਂ ਨੂੰ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ’ਤੇ ਸੈਂਟਰਲ ਜੇਲ ਭੇਜ ਦਿੱਤਾ ਗਿਆ।

Related News