ਹਸਤਾਖਰ ਅਭਿਆਨ ਨੂੰ ਮਤਦਾਤਾਵਾਂ ਦਾ ਮਿਲ ਰਿਹੈ ਭਾਰੀ ਸਮਰਥਨ
Monday, Apr 08, 2019 - 04:21 AM (IST)

ਹੁਸ਼ਿਆਰਪੁਰ (ਜਸਵਿੰਦਰਜੀਤ)-ਲੋਕ ਸਭਾ ਦੀਆਂ ਚੋਣਾਂ ਸਬੰਧੀ ਵੋਟਰਾਂ ਨੂੰ ਜਾਗਰੂਕ ਕਰਨ ਲਈ ਤਹਿਸੀਲ ਕੰਪਲੈਕਸ ਵਿਖੇ ਸ਼ੁਰੂ ਕੀਤੇ ਗਏ ਹਸਤਾਖਰ ਅਭਿਆਨ ਨੂੰ ਮਤਦਾਤਾਵਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਹਸਤਾਖਰ ਅਭਿਆਨ ਦੀ ਕਮਾਨ ਚੋਣ ਕਾਨੂੰਨਗੋ ਹਰਪ੍ਰੀਤ ਕੌਰ ਨੇ ਸੰਭਾਲੀ ਹੋਈ ਹੈ। ਤਹਿਸੀਲ ਅਤੇ ਐੱਸ. ਡੀ. ਐੱਮ. ਦਫ਼ਤਰ ਵਿਚ ਆਉਣ ਵਾਲੇ ਮਤਦਾਤਾਵਾਂ ਨੂੰ ਮਤਦਾਨ ਬਾਰੇ ਭਰਪੂਰ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਹਸਤਾਖਰ ਅਭਿਆਨ ਦਾ ਹਿੱਸਾ ਬਣਦੇ ਹੋਏ 19 ਮਈ ਨੂੰ ਹੋਣ ਵਾਲੇ ਮਤਦਾਨ ਵਿਚ ਹਿੱਸਾ ਲੈਣ ਦਾ ਪ੍ਰਣ ਲੈਂਦੇ ਹਨ। ਉਥੇ ਹਾਜ਼ਰ ਵੱਖ-ਵੱਖ ਚੋਣ ਟੀਮਾਂ ਦੇ ਮੈਂਬਰ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਦਿੰਦੇ ਹਨ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਈ. ਵੀ. ਐੱਮ., ਵੀ. ਵੀ. ਪੈਟ ਦੁਆਰਾ ਮਤਦਾਨ ਕਰਨਾ ਹੈ। ਹਸਤਾਖਰ ਅਭਿਆਨ ਦਾ ਮੁੱਖ ਉਦੇਸ਼ ਵੱਧ ਤੋਂ ਵੱਧ ਲੋਕਾਂ ਨੂੰ ਮਤਦਾਨ ਕਰਨ ਲਈ ਪ੍ਰੇਰਿਤ ਕਰਨਾ ਹੈ। ਹਰਪ੍ਰੀਤ ਕੌਰ ਨੇ ਦੱਸਿਆ ਕਿ ਹੁਣ ਤੱਕ ਅਣਗਿਣਤ ਲੋਕ ਹਸਤਾਖਰ ਅਭਿਆਨ ਦਾ ਹਿੱਸਾ ਬਣ ਚੁੱਕੇ ਹਨ। ਇਸ ਤੋਂ ਇਲਾਵਾ ਸਟਰੀਟ ਡਰਾਮੇ ਦੇ ਮਾਧਿਅਮ ਰਾਹੀਂ ਵੀ ਮਤਦਾਤਾਵਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫੋਟੋ