ਲੋਡ਼ਵੰਦਾਂ ਦੀ ਕੀਤੀ ਸੇਵਾ ਹੀ ਪ੍ਰਮਾਤਮਾ ਨੂੰ ਕਬੂਲ ਹੁੰਦੀ ਹੈ : ਬੋਰੀਵਾਲੇ ਮਹਾਰਾਜ

Sunday, Apr 07, 2019 - 04:42 AM (IST)

ਲੋਡ਼ਵੰਦਾਂ ਦੀ ਕੀਤੀ ਸੇਵਾ ਹੀ ਪ੍ਰਮਾਤਮਾ ਨੂੰ ਕਬੂਲ ਹੁੰਦੀ ਹੈ : ਬੋਰੀਵਾਲੇ ਮਹਾਰਾਜ
ਹੁਸ਼ਿਆਰਪੁਰ (ਕਟਾਰੀਆ)-ਸਵਰਗ ਧਾਮ ਯੋਗੀ ਛੱਪਡ਼ੀ ਸਿੱਧ ਬਾਬਾ ਬਾਲਕ ਨਾਥ ਮੰਦਰ ਪਿੰਡ ਚੱਕ ਰੌਂਤਾ ਕੁਨੈਲ ਵਿਖੇ ਗ੍ਰਾਮ ਪੰਚਾਇਤ ਤੇ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਚੇਤ ਦੇ ਚਾਲੇ ’ਤੇ ਸਾਲਾਨਾ 7 ਅਪ੍ਰੈਲ ਨੂੰ ਧਾਰਮਕ ਸਮਾਗਮ ਸ਼ੁਰੂ ਕਰਵਾਇਆ ਗਿਆ, ਜਿਸ ਵਿਚ ਬਾਲਯੋਗੀ ਸਵਾਮੀ ਸੁੰਦਰਮਨੀ ਜੀ ਤੇ ਸੰਗਤਾਂ ਵੱਲੋਂ ਪੂਜਾ ਅਰਚਨਾ ਕਰਕੇ ਹਵਨਯੱਗ ਦਾ ਆਯੋਜਨ ਕਰਕੇ ਸਮਾਗਮ ਦਾ ਸ਼ੁੱਭ ਆਰੰਭ ਕੀਤਾ ਗਿਆ। ਇਸ ਮੌਕੇ ਰਮਾਇਣ ਦੇ ਪਾਠਾਂ ਦਾ ਪ੍ਰਕਾਸ਼ ਕੀਤਾ ਗਿਆ। ਉਪਰੰਤ ਆਪਣੇ ਸੰਦੇਸ਼ ਵਿਚ ਬੋਰੀਵਾਲੇ ਮਹਾਰਾਜ ਨੇ ਕਿਹਾ ਕਿ ਗਰੀਬ, ਲੋਡ਼ਵੰਦ ਤੇ ਬੇਸਹਾਰਾ ਵਿਅਕਤੀਆਂ ਦੀ ਕੀਤੀ ਸੇਵਾ ਹੀ ਪ੍ਰਮਾਤਮਾ ਨੂੰ ਕਬੂਲ ਹੁੰਦੀ ਹੈ, ਕਿਉਂਕਿ ਇਨ੍ਹਾਂ ਦੀ ਸੇਵਾ ਬੇਅਰਥ ਨਹੀਂ ਜਾਂਦੀ। ਇਸ ਮੌਕੇ ਭਜਨ ਮੰਡਲੀਆਂ ਵੱਲੋਂ ਬਾਬਾ ਜੀ ਦੇ ਭਜਨਾਂ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸਮਾਗਮ ਦੌਰਾਨ ਯਾਦਵਿੰਦਰ ਜਿੰਦਲ, ਪ੍ਰਿੰ. ਬਖਸ਼ੀਸ਼ ਕੌਰ, ਤਰਸੇਮ ਸਟੇਜ ਸੈਕਟਰੀ ਤੇ ਗਾਇਕ ਕ੍ਰਿਸ਼ਨ ਗਡ਼੍ਹਸ਼ੰਕਰ, ਸਤਪਾਲ ਸ਼ਰਮਾ, ਸ਼ਿਵ ਕੁਮਾਰ, ਤਰਨਜੀਤ ਕੌਰ, ਜੋਤੀ, ਰਾਣਾ ਫੌਜੀ, ਜੋਗ ਰਾਜ, ਦਵਿੰਦਰ ਦਾਣੀ, ਦਿਲਬਾਗ ਦੁਗਰੀ ਆਦਿ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।

Related News