ਨਵਰਾਤਿਆਂ ਦੇ ਸਬੰਧ ’ਚ ਮੰਦਰਾਂ ’ਚ ਪੂਜਾ ਤੇ ਧਾਰਮਕ ਸਮਾਗਮ

Sunday, Apr 07, 2019 - 04:42 AM (IST)

ਨਵਰਾਤਿਆਂ ਦੇ ਸਬੰਧ ’ਚ ਮੰਦਰਾਂ ’ਚ ਪੂਜਾ ਤੇ ਧਾਰਮਕ ਸਮਾਗਮ
ਹੁਸ਼ਿਆਰਪੁਰ (ਸ਼ੋਰੀ)–ਮਾਂ ਦੁਰਗਾ ਦੇ ਨਵਰਾਤਿਆਂ ਸਬੰਧੀ ਅੱਜ ਮਾਂ ਦੇ ਭਗਤਾਂ ਵੱਲੋਂ ਮੰਦਰਾਂ ਵਿਚ ਪੂਜਾ ਅਰਚਨਾ ਕਰ ਕੇ ਮਹਾਮਾਈ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ। ਇੱਥੋਂ ਦੇ ਸਾਰੇ ਮੰਦਰਾਂ ਤੇ ਆਲੇ-ਦੁਆਲੇ ਦੇ ਪਿੰਡਾਂ ਦੇ ਮੰਦਰਾਂ ਵਿਚ ਸ਼ਰਧਾਲੂਆਂ ਦੇ ਦਿਨ ਦੀ ਸ਼ੁਰੂਆਤ ਮੰਦਰ ਮੱਥਾ ਟੇਕ ਕੇ ਕੀਤੀ ਤੇ ਪੂਜਾ-ਅਰਚਨਾ ਕਰਦਿਆਂ ਮਹਾਮਾਈ ਦੀ ਮਹਿਮਾ ਦਾ ਗੁਣਗਾਨ ਕੀਤਾ। ਪਿੰਡ ਕੁਨੈਲ ਦੇ ਦੁਰਗਾ ਮਾਤਾ ਮੰਦਿਰ ਵਿਚ ਵਿਸ਼ੇਸ਼ ਪੂਜਾ ਅਰਚਨਾ ਸ਼ਰਧਾਲੂਆਂ ਵੱਲੋਂ ਕਰਦਿਆਂ ਇਕ ਧਾਰਮਕ ਪ੍ਰੋਗਰਾਮ ਦਾ ਵੀ ਆਯੋਜਨ ਕੀਤਾ ਗਿਆ। ਇਸ ਮੌਕੇ ’ਤੇ ਸ਼ਰਧਾਲੂਆਂ ਨੇ ਨਤਮਸਤਕ ਹੋ ਕੇ ਮਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ।

Related News