ਵਿਦਿਆਰਥੀਆਂ ਨੇ ਲਈ ਆਧੁਨਿਕ ਰੀਸਾਈਕਲਿੰਗ ਤੇ ਆਰਗੈਨਿਕ ਖੇਤੀ ਦੀ ਟਰੇਨਿੰਗ
Tuesday, Mar 26, 2019 - 04:45 AM (IST)

ਹੁਸ਼ਿਆਰਪੁਰ (ਝਾਵਰ)-ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੋਸਾਇਟੀ ਵੱਲੋਂ ਸਥਾਪਤ ਕੇ. ਐੱਮ. ਐੱਸ. ਕਾਲਜ ਚੌ. ਬੰਤਾ ਸਿੰਘ ਕਾਲੋਨੀ ਦਸੂਹਾ ਵਿਖੇ ਐੱਮ. ਐੱਸ. ਰੰਧਾਵਾ ਐਗਰੀਕਲਚਰ ਵਿਭਾਗ ਦੇ ਫਾਈਨਲ ਸਮੈਸਟਰ ਦੇ ਵਿਦਿਆਰਥੀਆਂ ਨੇ ਪੰਡਿਤ ਜਗਤ ਰਾਮ ਭਾਰਗਵ ਸਕੂਲ ਫਾਰ ਪ੍ਰੋਫੀਟੇਬਲ ਐਗਰੀਕਲਚਰ ਐਂਡ ਰਿਸੋਰਸ ਕੰਜ਼ਰਵੇਸ਼ਨ, ਘੁਗਿਆਲ (ਕੰਗਮਾਈ) ਵਿਖੇ ਇਕ ਮਹੀਨੇ ਦੀ ਕੰਜ਼ਰਵੇਸ਼ਨ ਐਗਰੀਕਲਚਰ ਦੀ ਟਰੇਨਿੰਗ ਪੀ. ਜੇ. ਆਰ. ਬੀ.-ਸਪਾਰਕ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਦੀ ਅਗਵਾਈ ’ਚ ਲੁਆਈ ਗਈ। ਇਸ ਦੌਰਾਨ ਵਿਦਿਆਰਥੀਆਂ ਨੇ ਪਾਣੀ ਤੇ ਖਾਦ ਦੀ ਘੱਟ ਵਰਤੋਂ ਨਾਲ ਖੇਤੀ ਕਰਨ ਦੀ ਨਵੀਂ ਤਕਨੀਕ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਮੀਂਹ ਦੇ ਪਾਣੀ ਨੂੰ ਬਚਾ ਕੇ ਦੁਬਾਰਾ ਵਰਤੋਂ ’ਚ ਲਿਆਉਣ ਦੇ ਢੰਗ ਸਿੱਖੇ। ਵਿਦਿਆਰਥੀਆਂ ਨੇ ਆਈ. ਟੀ. ਸੀ. ਕੰਪਨੀ ਵੱਲੋਂ ਚਲਾਏ ਪਰਾਲੀ ਨੂੰ ਨਾ ਸਾਡ਼ਨ ਦੇ ਪ੍ਰਾਜੈਕਟ ਬਾਰੇ ਕਪੂਰਥਲਾ ਜ਼ਿਲੇ ਦੇ ਵੱਖ-ਵੱਖ ਕਿਸਾਨਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨ ਹੈਪੀ ਸੀਡਰ ਦੀ ਵਰਤੋਂ ਨਾਲ ਪਰਾਲੀ ਨੂੰ ਖਾਦ ਦੇ ਰੂਪ ਵਿਚ ਵਰਤ ਸਕਦੇ ਹਨ, ਜਿਸ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵਧਦੀ ਹੈ ਅਤੇ ਅਗਲੀ ਫਸਲ ਦਾ ਝਾਡ਼ ਵੀ ਵੱਧ ਮਿਲਦਾ ਹੈ। ਵਿਦਿਆਰਥੀਆਂ ਨੇ ਆਪਣੀ ਟਰੇਨਿੰਗ ਤੋਂ ਬਾਅਦ ਵਿਜੈ ਪਾਲ ਨੇਗੀ ਸੀਨੀਅਰ ਪ੍ਰੋਗਰਾਮਰ ਆਈ. ਟੀ. ਸੀ., ਰਸਮ ਸਿੰਘ ਡਾਇਰੈਕਟਰ ਮਾਨਵ ਵਿਕਾਸ ਸੰਸਥਾਨ ਸਾਹਮਣੇ ਆਪਣੀਆਂ-ਆਪਣੀਆਂ ਪ੍ਰੈਜ਼ੈਂਟੇਸ਼ਨਜ ਦਿੱਤੀਆਂ, ਜਿਨ੍ਹਾਂ ਦੀ ਉਨ੍ਹਾਂ ਬਹੁਤ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਵਧੀਆ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਚਮਨ ਲਾਲ ਵਸ਼ਿਸ਼ਟ, ਮੈਡਮ ਜੋਤੀ ਸ਼ਰਮਾ, ਕਾਲਜ ਦੇ ਡਾਇਰੈਕਟਰ ਮਾਨਵ ਸੈਣੀ, ਦੀਪਕ ਸ਼ਰਮਾ, ਸਰਪੰਚ ਨੈਨੋਵਾਲ, ਸ. ਅਵਤਾਰ ਸਿੰਘ ਤੇ ਵਿਦਿਆਰਥੀ ਸ਼ਾਮਲ ਸਨ।25ਐਚ.ਐਸ.ਪੀ.ਐਚ.ਝਾਵਰ13