ਮੁਫ਼ਤ ਆਯੁਰਵੈਦਿਕ ਕੈਂਪ ਦਾ ਨਸਰਾਲਾ ’ਚ ਉਦਘਾਟਨ

Wednesday, Mar 20, 2019 - 03:40 AM (IST)

ਮੁਫ਼ਤ ਆਯੁਰਵੈਦਿਕ ਕੈਂਪ ਦਾ ਨਸਰਾਲਾ ’ਚ ਉਦਘਾਟਨ
ਹੁਸ਼ਿਆਰਪੁਰ (ਚੁੰਬਰ)-ਜ਼ਿਲਾ ਵੈਦ ਮੰਡਲ ਹੁਸ਼ਿਆਰਪੁਰ ਦੀ ਅਗਵਾਈ ਹੇਠ ਮੁਫ਼ਤ ਆਯੁਰਵੈਦਿਕ ਮੈਡੀਕਲ ਕੈਂਪ ਦਾ ਉਦਘਾਟਨ ਹੋਲੇ ਮਹੱਲੇ ਦੀਆਂ ਖੁਸ਼ੀਆਂ ਨੂੰ ਸਮਰਪਿਤ ਕਰਦਿਆਂ ਨਸਰਾਲਾ ਵਿਖੇ ਲਾਇਆ ਗਿਆ। ਇਸ ਕੈਂਪ ਦਾ ਉਦਘਾਟਨ ਸੰਤ ਦਿਲਾਵਰ ਸਿੰਘ ਬ੍ਰਹਮ ਜੀ, ਸੰਤ ਅਵਤਾਰ ਸਿੰਘ, ਸੰਤ ਸਤਪਾਲ ਸਿੰਘ ਸਾਹਰੀ ਅਤੇ ਸੰਤ ਨਿਰਮਲ ਸਿੰਘ ਢੈਹਾ ਨੇ ਕੀਤਾ। ਇਸ ਤਿੰਨ ਦਿਨਾ ਲਾਏ ਗਏ ਕੈਂਪ ਲਈ ਵੈਦ ਜਸਵੀਰ ਸਿੰਘ ਸੋਹਣ, ਵੈਦ ਰਵੀ ਕਾਂਤ ਖੌਲੀਆ, ਵੈਦ ਮਨੋਦ ਕੁਮਾਰ ਸ਼ਰਮਾ, ਵੈਦ ਰਜਿੰਦਰ ਗੁਪਤਾ, ਵੈਦ ਦਰਸ਼ਨ ਸਿੰਘ, ਵੈਦ ਸੋਮ ਪ੍ਰਕਾਸ਼, ਵੈਦ ਸਤਨਾਮ ਸਿੰਘ, ਵੈਦ ਬਲਵਿੰਦਰ ਸਿੰਘ, ਵੈਦ ਸੁਖਵਿੰਦਰ ਪਾਲ, ਵੈਦ ਰੁਮਿੱਤ ਕੁਮਾਰ ਸਮੇਤ ਕਈ ਹੋਰਾਂ ਨੇ ਆਪਣੀਆਂ ਸੇਵਾਵਾਂ ਦੇਣ ਦਾ ਪ੍ਰਣ ਲਿਆ। ਇਸ ਮੌਕੇ ਉਦਘਾਟਨ ਉਪਰੰਤ ਵੱਖ-ਵੱਖ ਬੀਮਾਰੀਆਂ ਤੋਂ ਪੀਡ਼ਤ ਰੋਗੀਆਂ ਨੂੰ ਦਵਾਈ ਦਿੱਤੀ ਗਈ।

Related News