ਮਨਜੀਤ ਸੈਣੀ ਨੇ ਸੰਭਾਲਿਆ ਐੱਸ. ਪੀ. ਨਾਰਕੋਟਿਕਸ ਵਜੋਂ ਕਾਰਜਭਾਰ
Saturday, Mar 16, 2019 - 04:53 AM (IST)

ਹੁਸ਼ਿਆਰਪੁਰ (ਅਸ਼ਵਨੀ)-ਪੰਜਾਬ ਪੁਲਸ ਦੇ ਬਿਊਰੋ ਆਫ ਇਨਵੈਸਟੀਗੇਸ਼ਨ ਵਿੰਗ ਦੀ ਸਥਾਪਨਾ ਤੋਂ ਬਾਅਦ ਮਨਜੀਤ ਸੈਣੀ ਨੇ ਅੱਜ ਇੱਥੇ ਐੱਸ. ਪੀ. ਬਿਊਰੋ ਆਫ ਇਨਵੈਸਟੀਗੇਸ਼ਨ ਨਾਰਕੋਟਿਕਸ ਦਾ ਕਾਰਜਭਾਰ ਸੰਭਾਲ ਲਿਆ ਹੈ। ਕਾਰਜਭਾਰ ਸੰਭਾਲਣ ਤੋਂ ਬਾਅਦ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਗਾਮੀ ਲੋਕ ਸਭਾ ਚੋਣਾਂ ਦੌਰਾਨ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਤੇ ਐੱਸ. ਐੱਸ. ਪੀ. ਜੇ. ਏਲਿਨਚੇਲਿਅਨ ਦੀ ਅਗਵਾਈ ’ਚ ਨਸ਼ਿਆਂ ਦੇ ਸੌਦਾਗਰਾਂ, ਸ਼ਰਾਬ ਸਮੱਗਲਰਾਂ ਤੇ ਸਮਾਜ ਵਿਰੋਧੀ ਅਨਸਰਾਂ ’ਤੇ ਨੁਕੇਲ ਪਾਉਣ ਲਈ ਲੋਡ਼ੀਂਦੇ ਕਦਮ ਚੁੱਕੇ ਜਾਣਗੇ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ, ਕਿ ਉਹ ਨਸ਼ਿਆਂ ਦੀ ਰੋਕਥਾਮ ਲਈ ਅੱਗੇ ਆਉਣ ਅਤੇ ਪੁਲਸ ਨੂੰ ਸਹਿਯੋਗ ਦੇਣ।