ਸਕੂਲ ਦੇ ਸਾਲਾਨਾ ਸਮਾਗਮ ਵਿਰਸਾ ’ਚ ਬੱਚਿਆਂ ਨੇ ਪੇਸ਼ ਕੀਤੀ ਪੰਜਾਬੀ ਸੱਭਿਆਚਾਰ ਦੀ ਝਾਕੀ

Wednesday, Mar 06, 2019 - 04:37 AM (IST)

ਸਕੂਲ ਦੇ ਸਾਲਾਨਾ ਸਮਾਗਮ ਵਿਰਸਾ ’ਚ ਬੱਚਿਆਂ ਨੇ ਪੇਸ਼ ਕੀਤੀ ਪੰਜਾਬੀ ਸੱਭਿਆਚਾਰ ਦੀ ਝਾਕੀ
ਹੁਸ਼ਿਆਰਪੁਰ (ਪੰਡਿਤ, ਮੋਮੀ)-ਕਿਡਜ਼ੀ, ਕਿਡਜ਼ ਲੈਂਡ ਇੰਟਰਨੈਸ਼ਨਲ ਸਕੂਲ ਟਾਂਡਾ ਦੇ ਸਾਲਾਨਾ ਸਮਾਗਮ ਵਿਰਸਾ ਵਿਚ ਬੱਚਿਆਂ ਨੇ ਪੰਜਾਬੀ ਸੱਭਿਆਚਾਰ ਦੀਆਂ ਵੱਖ-ਵੱਖ ਵੰਨਗੀਆਂ ਪੇਸ਼ ਕਰਦਿਆਂ ਪੰਜਾਬੀ ਸੱਭਿਆਚਾਰ ਦੀ ਝਾਕੀ ਪੇਸ਼ ਕੀਤੀ। ਪ੍ਰਿੰਸੀਪਲ ਦੀਪਤੀ ਗੁਲਾਟੀ ਤੇ ਐੱਮ. ਡੀ. ਵਿਵੇਕ ਗੁਲਾਟੀ ਦੀ ਅਗਵਾਈ ’ਚ ਹੋਏ ਸਮਾਗਮ ਵਿਚ ਹਲਕਾ ਉਡ਼ਮੁਡ਼ ਦੇ ਵਿਧਾਇਕ ਸੰਗਤ ਸਿੰਘ ਗਿਲਜੀਆਂ ਮੁੱਖ ਮਹਿਮਾਨ ਦੇ ਰੂਪ ਵਿਚ ਸ਼ਾਮਲ ਹੋਏ ਜਦਕਿ ਸਮਾਗਮ ਦੀ ਪ੍ਰਧਾਨਗੀ ਡੀ. ਐੱਸ. ਪੀ. ਟਾਂਡਾ ਗੁਰਪ੍ਰੀਤ ਸਿੰਘ ਗਿੱਲ, ਐੱਸ. ਐੱਮ. ਓ. ਕੇਵਲ ਸਿੰਘ, ਨਗਰ ਕੌਂਸਲ ਪ੍ਰਧਾਨ ਹਰੀ ਕ੍ਰਿਸ਼ਨ ਸੈਣੀ ਅਤੇ ਚੇਅਰਮੈਨ ਆਰ. ਸੀ. ਗੁਲਾਟੀ ਨੇ ਕੀਤੀ। ਉਕਤ ਮਹਿਮਾਨਾਂ ਨੇ ਜੋਤ ਜਗਾ ਕੇ ਸਮਾਗਮ ਦਾ ਉਦਘਾਟਨ ਕੀਤਾ। ਸਮਾਗਮ ਦਾ ਆਗਾਜ਼ ਬੱਚਿਆਂ ਵੱਲੋਂ ਸ਼ਬਦ ਗਾਇਨ ਨਾਲ ਹੋਇਆ, ਜਿਸ ਤੋਂ ਬਾਅਦ ਬੱਚਿਆਂ ਨੇ ਪੰਜਾਬੀ ਸੱਭਿਆਚਾਰ ਦੀ ਝਾਕੀ ਪੇਸ਼ ਕਰਦੇ ਹੋਏ ਗਿੱਧਾ, ਭੰਗਡ਼ਾ ਪੇਸ਼ ਕਰਨ ਦੇ ਨਾਲ-ਨਾਲ ਦੇਸ਼ ਭਗਤੀ ਵਾਲੀ ਕੋਰੀਓਗ੍ਰਾਫੀ ਪੇਸ਼ ਕੀਤੀ। ਮੰਚ ਦਾ ਸੰਚਾਲਨ ਦੀਪਾਲੀ ਭੱਲਾ ਨੇ ਕੀਤਾ। ਮੁੱਖ ਮਹਿਮਾਨ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਇਲਾਕੇ ਵਿਚ ਸਿੱਖਿਆ ਦੇ ਪ੍ਰਸਾਰ ’ਚ ਸੇਵਾਵਾਂ ਦੇ ਰਹੇ ਸਕੂਲ ਦੀ ਸ਼ਲਾਘਾ ਕੀਤੀ। ਇਸ ਮੌਕੇ ਬਿਮਲਾ ਗੁਲਾਟੀ, ਡਾਕਟਰ ਇੰਦਰਾ ਬਡਵਾਲ, ਲਤਾ ਪਾਠਕ, ਗੋਲਡੀ ਕਲਿਆਣਪੁਰ, ਡਾਕਟਰ ਅੰਕਿਤ ਗੋਇਲ, ਡਾਕਟਰ ਗੁਰਪ੍ਰੀਤ ਕੌਰ ਪਾਬਲਾ, ਡਾਕਟਰ ਸੌਰਭ ਨਾਗਰਥ, ਸੁਧੀਰ ਕਪੂਰ, ਆਸ਼ੀਸ਼ ਗੁਲਾਟੀ, ਡਾਕਟਰ ਅਨੁਜ, ਵਰਿੰਦਰ ਸਿੰਘ ਮਸੀਤੀ, ਦੀਪਾਲੀ ਭੱਲਾ, ਮਨਪ੍ਰੀਤ ਕੌਰ, ਗਗਨਦੀਪ ਕੌਰ, ਸ਼ਲਿੰਦਰ ਸਿੰਘ ਪਰਮਾਰ, ਨਵਦੀਪ ਕੌਰ, ਰੁਪਿੰਦਰ ਕੌਰ, ਸਰਬਜੀਤ ਕੌਰ, ਸੁਨੀਤਾ ਕੁਮਾਰੀ, ਰਮਨਪ੍ਰੀਤ ਕੌਰ, ਲਵਦੀਪ ਕੌਰ, ਅਮਰਜੋਤ ਕੌਰ, ਜੇ. ਈ. ਰਵਿੰਦਰ ਕੁਮਾਰ ਆਦਿ ਮੌਜੂਦ ਸਨ।ਫੋਟੋ ਫਾਈਲ : 5 ਐੱਚ ਐੱਸ ਪੀ ਐੱਚ ਪੰਡਿਤ 2

Related News