ਸੰਤ ਗੋਪਾਲ ਦਾਸ ਦੀ ਸੱਤਵੀਂ ਬਰਸੀ ’ਤੇ ਧਾਰਮਕ ਸਮਾਗਮ
Friday, Feb 22, 2019 - 04:35 AM (IST)
ਹੁਸ਼ਿਆਰਪੁਰ (ਝਾਵਰ)-ਪਿੰਡ ਖੁਣ-ਖੁਣ ਖੁਰਦ ਦੇ ਡੇਰਾ ਸੰਤ ਸੁਤੇਹ ਪ੍ਰਕਾਸ਼ ਉਦਾਸੀ ਵਿਖੇ ਸੰਤ ਗੋਪਾਲ ਦਾਸ ਉਦਾਸੀ ਦੀ ਸੱਤਵੀਂ ਬਰਸੀ ਮੌਜੂਦਾ ਗੱਦੀਨਸ਼ੀਨ ਸੰਤ ਭੁਪਿੰਦਰ ਦਾਸ ਦੀ ਅਗਵਾਈ ਹੇਠ ਮਨਾਈ ਗਈ। ਇਸ ਮੌਕੇ ਭਾਰੀ ਗਿਣਤੀ ’ਚ ਸੰਗਤਾਂ ਨੇ ਸ਼ਿਰਕਤ ਕੀਤੀ ਤੇ ਸੰਤਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਸ੍ਰੀ ਅਖੰਡ ਪਾਠ ਜੀ ਦੇ ਭੋਗ ਪਾਏ ਗਏ, ਰਾਗੀ ਢਾਡੀ ਤੇ ਕੀਰਤਨੀ ਜਥਿਆਂ ਨੇ ਮਨੋਹਰ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਗੁਰੂ ਦਾ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨਤ ਵੀ ਕੀਤਾ ਗਿਆ। ਇਸ ਸਮੇਂ ਸੰਤ ਗੋਪਾਲ ਦਾਸ ਉਦਾਸੀ ਦੀ ਯਾਦ ਨੂੰ ਸਮਰਪਿਤ ਮੁਫ਼ਤ ਮੈਡੀਕਲ ਚੈੱਕਅਪ ਕੀਤਾ ਤੇ ਲੋਕਾਂ ਨੂੰ ਗੰਭੀਰ ਬੀਮਾਰੀਆਂ ਪ੍ਰਤੀ ਸੁਚੇਤ ਕੀਤਾ। ਇਸ ਮੌਕੇ ਅਮਰਜੀਤ ਕੌਰ, ਗੁਰਮੀਤ ਸਿੰਘ, ਤਰਸੇਮ ਕੌਰ, ਸਾਬਕਾ ਸਰਪੰਚ ਜੱਗਾ ਸਿੰਘ, ਡਾ: ਜਗਜੀਤ ਕੌਰ ਸਹੋਤਾ, ਚੀਫ ਫਾਰਮਾਸਿਸਟ ਧਰਮਪਾਲ, ਸੇਵਾਦਾਰ ਰੀਨਾ ਰਾਣੀ, ਸੁੱਚਾ ਸਿੰਘ, ਮਾਸਟਰ ਸ਼ਿਵਦੇਵ ਸਿੰਘ, ਸਵਿਤਾ ਦੇਵੀ, ਭੁਪਿੰਦਰ ਸਿੰਘ, ਹਰਬਖਸ਼ ਕੌਰ, ਸੁਰਿੰਦਰ ਕੌਰ, ਹਰਭਜਨ ਕੌਰ, ਪਰਮਿੰਦਰ ਸਿੰਘ, ਫਤਹਿਜੀਤ ਸਿੰਘ ਤੇ ਨੰਬਰਦਾਰ ਰਾਜ ਕੁਮਾਰ ਆਦਿ ਹਾਜ਼ਰ ਸਨ।21ਐਚ.ਐਸ.ਪੀ.ਐਚ.ਝਾਵਰ14