ਸਕੂਲ ਦੀ ਬਿਹਤਰੀ ਲਈ ਮਾਇਕ ਸਹਾਇਤਾ ਭੇਟ

Friday, Feb 22, 2019 - 04:34 AM (IST)

ਸਕੂਲ ਦੀ ਬਿਹਤਰੀ ਲਈ ਮਾਇਕ ਸਹਾਇਤਾ ਭੇਟ
ਹੁਸ਼ਿਆਰਪੁਰ (ਮੋਮੀ)-ਬੀ.ਐੱਸ.ਡੀ. ਸੀਨੀਅਰ ਸੈਕੰਡਰੀ ਸਕੂਲ ਕੰਧਾਲਾ ਜੱਟਾਂ ਵਿਖੇ ਇਕ ਸਮਾਗਮ ਦੌਰਾਨ ਪ੍ਰਵਾਸੀ ਭਾਰਤੀ ਕੈਨੇਡਾ ਵਾਸੀ ਸੁੱਚਾ ਸਿੰਘ ਬਾਬਕ ਨੇ ਸਕੂਲ ਦੀ ਬਿਹਤਰੀ ਲਈ ਮਾਇਕ ਸਹਾਇਤਾ ਭੇਟ ਕੀਤੀ। ਪ੍ਰਿੰ. ਬਲਦੇਵ ਸਿੰਘ ਦੀ ਅਗਵਾਈ ’ਚ ਸਮਾਗਮ ਦੌਰਾਨ ਸੁੱਚਾ ਸਿੰਘ ਨੇ ਸਕੂਲ ਦੀ ਬਿਹਤਰੀ ਲਈ 50 ਹਜ਼ਾਰ ਰੁਪਏ ਭੇਟ ਕਰਦਿਆਂ ਵਿਦਿਆਰਥੀਆਂ ਨੂੰ ਮਿਹਨਤ ਤੇ ਲਗਨ ਨਾਲ ਪਡ਼੍ਹਾਈ ਕਰਨ ਲਈ ਪ੍ਰੇਰਣਾ ਦਿੱਤੀ। ਇਸ ਮੌਕੇ ਸਕੂਲ ਮੈਨੇਜਰ ਬਲਵੀਰ ਸਿੰਘ ਢਿੱਲੋਂ ਨੇ ਪ੍ਰਵਾਸੀ ਭਾਰਤੀ ਸੁੱਚਾ ਸਿੰਘ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਸਨਮਾਨਤ ਕੀਤਾ। ਇਸ ਸਮੇਂ ਸੈਕਟਰੀ ਮਨਜੀਤ ਸਿੰਘ, ਪ੍ਰਧਾਨ ਸਰਵਣ ਸਿੰਘ, ਪਰਮਿੰਦਰ ਸਿੰਘ, ਮੋਹਣ ਸਿੰਘ, ਸੁਰਿੰਦਰ ਸਿੰਘ, ਉਧਮ ਸਿੰਘ, ਅਰਚਨਾ ਠਾਕੁਰ, ਕੇਵਲ ਸਿੰਘ, ਪ੍ਰਭਜੋਤ ਸਿੰਘ, ਵਿਜੇ ਕੁਮਾਰ, ਰਜਿੰਦਰ ਸਿੰਘ ਆਦਿ ਹਾਜ਼ਰ ਸਨ।

Related News