ਅੰਨ ਦਾਨ ਕਰਨਾ ਬਹੁਤ ਪੁੰਨ ਦਾ ਕੰਮ : ਅਮਰਪਾਲ ਕਾਕਾ

Thursday, Feb 14, 2019 - 04:58 AM (IST)

ਅੰਨ ਦਾਨ ਕਰਨਾ ਬਹੁਤ ਪੁੰਨ ਦਾ ਕੰਮ : ਅਮਰਪਾਲ ਕਾਕਾ
ਹੁਸ਼ਿਆਰਪੁਰ (ਘੁੰਮਣ)-ਆਲ ਇੰਡੀਆ ਸ਼੍ਰੋਮਣੀ ਮੰਦਰ ਪ੍ਰਬੰਧਕ ਕਮੇਟੀ ਵੱਲੋਂ 92ਵਾਂ ਰਾਸ਼ਨ ਵੰਡ ਪ੍ਰੋਗਰਾਮ ਸ੍ਰੀ ਅਨੰਦ ਆਸ਼ਰਮ ਕ੍ਰਿਸ਼ਨਾ ਨਗਰ ਵਿਖੇ ਆਯੋਜਿਤ ਕੀਤਾ ਗਿਆ। ਜਿਸ ਵਿਚ ਬੈਰਿਸਟਰ ਹਰਬੰਸ ਸਿੰਘ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਤੇ ਪ੍ਰਮੁੱਖ ਸਮਾਜ ਸੇਵਕ ਅਮਰਪਾਲ ਕਾਕਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਸ੍ਰੀ ਹਨੂਮਾਨ ਚਾਲੀਸਾ ਦੇ ਪਾਠ ਨਾਲ ਕੀਤੀ ਗਈ। ਉਪਰੰਤ 40 ਬੇਸਹਾਰਾ, ਵਿਧਵਾਵਾਂ, ਅਪੰਗ ਤੇ ਜ਼ਰੂਰਤਮੰਦਾਂ ਨੂੰ ਰਾਸ਼ਨ ਤਕਸੀਮ ਕੀਤਾ ਗਿਆ। ਆਪਣੇ ਸੰਬੋਧਨ ਵਿਚ ਅਮਰਪਾਲ ਕਾਕਾ ਨੇ ਕਿਹਾ ਕਿ ਅੰਨ ਦਾਨ ਬਹੁਤ ਵੱਡੇ ਪੁੰਨ ਦਾ ਕੰਮ ਹੈ। ਅੰਨ ਦਾਨ ਹੀ ਭਗਵਾਨ ਦੀ ਸਹੀ ਪੂਜਾ ਮੰਨੀ ਜਾਂਦੀ ਹੈ। ਇਸ ਮੌਕੇ ਆਲ ਇੰਡੀਆ ਸ਼੍ਰੋਮਣੀ ਮੰਦਰ ਪ੍ਰਬੰਧਕ ਕਮੇਟੀ ਦੇ ਰਾਸ਼ਟਰੀ ਪ੍ਰਧਾਨ ਸ਼ਾਖਾ ਬੱਗਾ ਨੇ ਕਮੇਟੀ ਵੱਲੋਂ ਸ਼ੁਰੂ ਕੀਤੇ ਗਏ ਸਮਾਜ ਭਲਾਈ ਦੇ ਪ੍ਰਾਜੈਕਟਾਂ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਜ਼ਿਲਾ ਪ੍ਰਧਾਨ ਡੀ. ਕੇ. ਬੱਬਰ, ਨਰਿੰਦਰ ਬੱਗਾ, ਸਤੀਸ਼ ਨਾਰੰਗ, ਐੱਸ. ਐੱਮ. ਸਿੱਧੂ, ਰਿੰਕਲ ਬਾਂਸਲ, ਰਜਿੰਦਰ ਮੋਦਗਿੱਲ, ਵਿਜੇ ਅਰੋਡ਼ਾ, ਕੇ. ਡੀ. ਮਹਿੰਦਰੂ, ਉਮਾ ਸ਼ੰਕਰ, ਦੀਪਕ ਆਦਿ ਵੀ ਮੌਜੂਦ ਸਨ।

Related News