ਵਿਦਿਆਰਥੀਆਂ ਆਪਣੀ ਪ੍ਰਤਿਭਾ ਦੀ ਪੇਸ਼ਕਾਰੀ ਨਾਲ ਮੋਹਿਆ ਸਭ ਦਾ ਮਨ
Monday, Feb 11, 2019 - 04:55 AM (IST)
ਹੁਸ਼ਿਆਰਪੁਰ (ਭਟੋਆ)-ਸੰਤ ਬਾਬਾ ਹਰਨਾਮ ਸਿੰਘ ਖਾਲਸਾ ਮਾਡਲ ਸਕੂਲ ਗਡ਼੍ਹਦੀਵਾਲਾ ’ਚ ਸਾਲਾਨਾ ਸਮਾਗਮ ਬਹੁਤ ਹੀ ਧੂਮਧਾਮ ਨਾਲ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਤਰਸੇਮ ਸਿੰਘ ਧੁੱਗਾ ਐੱਮ. ਡੀ. ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏੇ। ਸਮਾਗਮ ਦਾ ਉਦਘਾਟਨ ਪ੍ਰਿੰਸੀਪਲ ਦਰਸ਼ਨਾ ਕੌਸ਼ਲ ਨੇ ਕੀਤਾ। ਇਸ ਮੌਕੇ ਨਰਸਰੀ ਤੋਂ ਪੰਜਵੀਂ ਕਲਾਸ ਦੇ ਬੱਚਿਆਂ ਦੇ ਫੈਂਸੀ ਡਰੈੱਸ ਮੁਕਾਬਲੇ ਕਰਵਾਏ ਗਏ ਅਤੇ ਬਾਅਦ ਵਿਚ ਵਿਦਿਆਰਥੀਆਂ ਨੇ ਭਾਸ਼ਣ, ਡਾਂਸ, ਗਿੱਧਾ-ਭੰਗਡ਼ਾ, ਸਕਿੱਟ ਆਦਿ ਆਪਣੀ ਪ੍ਰਤਿਭਾ ਦੀ ਪੇਸ਼ਕਾਰੀ ਨਾਲ ਸਭ ਦਾ ਮਨ ਮੋਹ ਲਿਆ। ਐੱਮ. ਡੀ. ਤਰਸੇਮ ਸਿੰਘ ਧੁੱਗਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਪਡ਼੍ਹਾਈ ਅਤੇ ਹੋਰ ਐਕਟੀਵਿਟੀਜ਼ ’ਚ ਅਧਿਆਪਕਾਂ ਵੱਲੋਂ ਬਹੁਤ ਮਿਹਨਤ ਕਰਵਾਈ ਜਾਂਦੀ ਹੈ, ਜਿਸ ਲਈ ਮੈਂ ਸਕੂਲ ਸਟਾਫ਼ ਨੂੰ ਵਧਾਈ ਦਿੰਦਾ ਹਾਂ। ਇਸ ਵਾਰ ਬੋਰਡ ਦੀ ਦਸਵੀਂ ਕਲਾਸ ’ਚੋਂ ਪਹਿਲੀ, ਦੂਜੀ ਤੇ ਤੀਜੀ ਪੁਜ਼ੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ 31000, 21000 ਅਤੇ 11000 ਰੁਪਏ ਨਕਦ ਇਨਾਮ ਦੇ ਕੇ ਸਨਮਾਨਤ ਕੀਤਾ ਜਾਵੇਗਾ। ਸਮਾਗਮ ਵਿਚ ਫੈਂਸੀ ਡਰੈੱਸ, ਖੇਡਾਂ, ਪਡ਼੍ਹਾਈ ਅਤੇ ਸਮਾਗਮ ’ਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਤਰਸੇਮ ਸਿੰਘ ਧੁੱਗਾ ਨੇ ਇਨਾਮਾਂ ਦੀ ਵੰਡ ਕੀਤੀ। ਮੈਡਮ ਸੁਨੀਤਾ ਕੁਮਾਰੀ ਅਤੇ ਮੈਡਮ ਸਤਪਾਲ ਕੌਰ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ। ਅਖੀਰ ਵਿਚ ਮੈਡਮ ਮਨਦੀਪ ਕੌਰ ਨੇ ਫੰਕਸ਼ਨ ਨੂੰ ਸਫਲ ਬਣਾਉਣ ਲਈ ਮੁੱਖ ਮਹਿਮਾਨ, ਪ੍ਰਿੰਸੀਪਲ, ਸਕੂਲ ਸਟਾਫ, ਵਿਦਿਆਰਥੀਆਂ ਅਤੇ ਬੱਚਿਆਂ ਦੇ ਮਾਤਾ-ਪਿਤਾ ਦਾ ਬਹੁਤ ਬਹੁਤ ਧੰਨਵਾਦ ਕੀਤਾ। ਇਸ ਮੌਕੇ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਮਾਡਲ ਸਕੂਲ ਗਡ਼੍ਹਦੀਵਾਲਾ ਦੀ ਪ੍ਰਿੰਸੀਪਲ ਮੈਡਮ ਦਰਸ਼ਨਾ ਕੌਸ਼ਲ, ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਮੈਡਮ ਅਰਵਿੰਦਰ ਕੌਰ ਗਿੱਲ, ਵਾਈਸ ਪ੍ਰਿੰਸੀਪਲ ਮੈਡਮ ਨਰਿੰਦਰ ਕੌਰ, ਸਾਬਕਾ ਪ੍ਰਿੰਸੀਪਲ ਦਲਵਿੰਦਰ ਕੌਰ, ਮੈਡਮ ਜਗਰੂਪ ਕੌਰ, ਮੈਡਮ ਚਰਨਜੀਤ ਕੌਰ, ਗੁਰਜਿੰਦਰ ਕੌਰ, ਮੈਡਮ ਨੇਹਾ ਸ਼ਰਮਾ, ਮੈਡਮ ਅਲਕਾ, ਬਲਜੀਤ ਕੌਰ, ਬਲਜਿੰਦਰ ਕੌਰ, ਨੇਹਾ ਵੈਦ, ਮੈਡਮ ਸਰਬਜੀਤ ਕੌਰ, ਮੈਡਮ ਨਰਿੰਦਰ ਕੌਰ, ਮੈਡਮ ਸਤਪਾਲ ਕੌਰ, ਮੈਡਮ ਸੁਨੀਤਾ ਕੁਮਾਰੀ, ਭਾਈ ਤੇਜਿੰਦਰ ਸਿੰਘ ਖਾਲਸਾ, ਵਿਦਿਆਰਥੀ, ਸਕੂਲ ਸਟਾਫ਼ ਦੇ ਮੈਂਬਰ, ਵੱਡੀ ਗਿਣਤੀ ’ਚ ਬੱਚਿਆਂ ਦੇ ਮਾਪੇ ਆਦਿ ਹਾਜ਼ਰ ਸਨ।
