ਸਾਲਾਨਾ ਸਮਾਗਮ ਦੌਰਾਨ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ

Wednesday, Feb 06, 2019 - 04:59 AM (IST)

ਸਾਲਾਨਾ ਸਮਾਗਮ ਦੌਰਾਨ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ
ਹੁਸ਼ਿਆਰਪੁਰ (ਪੰਡਿਤ, ਮੋਮੀ)-ਸਰਕਾਰੀ ਐਲੀਮੈਂਟਰੀ ਸਕੂਲ ਦਾਰਾਪੁਰ ਬਲਾਕ ਟਾਂਡਾ-2 ਵਿਖੇ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸਾਲਾਨਾ ਸਮਾਗਮ ਕਰਵਾਇਆ ਗਿਆ। ਜ਼ਿਲਾ ਸਿੱਖਿਆ ਅਫਸਰ (ਪ੍ਰਾ.ਸਿ.) ਹੁਸ਼ਿਆਰਪੁਰ ਸੰਜੀਵ ਗੌਤਮ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਟਾਂਡਾ, ਗੁਰਮੀਤ ਸਿੰਘ ਮੁਲਤਾਨੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਹੈੱਡ ਟੀਚਰ ਮਨਪ੍ਰੀਤ ਕੌਰ, ਪਰਵਿੰਦਰ ਕੌਰ ਅਤੇ ਮਨਪ੍ਰੀਤ ਕੌਰ ਦੀ ਦੇਖਰੇਖ ਵਿਚ ਕਰਵਾਏ ਇਸ ਸਮਾਗਮ ਵਿਚ ਪਹਿਲੀ ਤੋਂ ਪੰਜਵੀਂ ਜਮਾਤ ਦੇ ਬੱਚਿਆਂ ਨੇ ਹਿੱਸਾ ਲਿਆ। ਇਸ ਮੌਕੇ ਬੱਚਿਆਂ ਵੱਲੋਂ ਕਵਿਤਾ, ਗੀਤ, ਲੋਕ-ਨਾਚ, ਬੋਲੀਆਂ, ਬੁਝਾਰਤਾਂ ਪਾ ਕੇ, ਗਿੱਧੇ ਅਤੇ ਭੰਗਡ਼ੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ। ਸਕੂਲ ਮੁਖੀ ਹੈੱਡ ਟੀਚਰ ਮਨਪ੍ਰੀਤ ਕੌਰ ਵੱਲੋਂ ਸਕੂਲ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ ਗਈ ਅਤੇ ਅੰਤ ਵਿਚ ਪਰਵਿੰਦਰ ਕੌਰ ਵੱਲੋਂ ਹੋਣਹਾਰ ਬੱਚਿਆਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਪਰਵਿੰਦਰ ਕੌਰ, ਮਨਪ੍ਰੀਤ ਕੌਰ, ਸੁਰਿੰਦਰ ਜੀਤ ਸਿੰਘ, ਚੰਨਣ ਸਿੰਘ, ਨਿਰਮਲ ਸਿੰਘ, ਡਾ. ਤਜਿੰਦਰ ਕੁਮਾਰ ਨਾਗਰਥ, ਨਰਿੰਦਰ ਕੌਰ, ਇੰਦੂ ਨਾਗਰਥ, ਸੁਖਵਿੰਦਰਜੀਤ ਕੌਰ, ਮਨਜੀਤ ਕੌਰ, ਪਦਮਾ, ਸਤਵਿੰਦਰ ਕੌਰ, ਮਹਿੰਦਰ ਕੌਰ, ਚਤਰ ਸਿੰਘ, ਕੁਲਵੰਤ ਸਿੰਘ, ਸੁਰਿੰਦਰ ਸਿੰਘ, ਪ੍ਰਦੀਪ ਵਿਰਲੀ, ਗੁਰਜੀਤ ਸਿੰਘ ਅਤੇ ਹੋਰ ਹਾਜ਼ਰ ਸਨ।

Related News