ਸੰਸਾਰਪੁਰ ਵਿਖੇ ਲਾਇਆ ਟੀ. ਬੀ. ਜਾਗਰੂਕਤਾ ਕੈਂਪ

Wednesday, Feb 06, 2019 - 04:59 AM (IST)

ਸੰਸਾਰਪੁਰ ਵਿਖੇ ਲਾਇਆ ਟੀ. ਬੀ. ਜਾਗਰੂਕਤਾ ਕੈਂਪ
ਹੁਸ਼ਿਆਰਪੁਰ (ਜਤਿੰਦਰ)-ਸਿਵਲ ਸਰਜਨ ਹੁਸ਼ਿਆਰਪੁਰ ਡਾ. ਰੇਣੂ ਸੂਦ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਡਾ. ਰਘਵੀਰ ਸਿੰਘ ਸੀਨੀਅਰ ਮੈਡੀਕਲ ਅਫਸਰ ਪੀ. ਐੱਚ. ਸੀ. ਮੰਡ-ਭੰਡੇਰ ਦੀ ਅਗਵਾਈ ਹੇਠ ਪਿੰਡ ਸੰਸਾਰਪੁਰ ਵਿਖੇ ਟੀ. ਬੀ. ਜਾਗਰੂਕਤਾ ਕੈਂਪ ਲਾਇਆ ਗਿਆ। ਇਸ ਮੌਕੇ ਸਿਹਤ ਕਰਮਚਾਰੀ ਰਾਜੀਵ ਕੁਮਾਰ ਰੋਮੀ ਨੇ ਲੋਕਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਟੀ. ਬੀ. ਇਕ ਜਾਨਲੇਵਾ ਬੀਮਾਰੀ ਹੈ। ਜੇਕਰ ਕਿਸੇ ਨੂੰ ਦੋ ਹਫਤੇ ਤੋਂ ਜ਼ਿਆਦਾ ਖਾਂਸੀ ਤੇ ਬਲਗਮ ਦੇ ਨਾਲ ਖੂਨ ਆਉਂਦਾ ਹੈ ਜਾਂ ਭਾਰ ਘੱਟ ਰਿਹਾ ਹੋਵੇ, ਭੁੱਖ ਨਾ ਲੱਗ ਰਹੀ ਹੋਵੇ ਤਾਂ ਟੀ. ਬੀ. ਹੋ ਸਕਦੀ ਹੈ। ਇਸ ਦੇ ਬਚਾਅ ਲਈ ਸਰਕਾਰ ਵੱਲੋਂ ਸਾਰੇ ਸਰਕਾਰੀ ਹਸਪਤਾਲਾਂ ਵਿਚ ਇਸ ਸਬੰਧੀ ਟੈਸਟ ਤੇ ਟੀ. ਬੀ. ਦੀ ਦਵਾਈ ਮੁਫਤ ਦਿੱਤੀ ਜਾਂਦੀ ਹੈ। ਇਸ ਮੌਕੇ ਕਮਲੇਸ਼ ਦੇਵੀ ਏ. ਐੱਨ. ਐੱਮ., ਸੁਰਜੀਤ ਸਿੰਘ, ਪਰਮਜੀਤ ਸਿੰਘ ਪੰਚ, ਆਂਗਣਵਾਡ਼ੀ ਵਰਕਰ, ਆਸ਼ਾ ਵਰਕਰ ਤੇ ਪਿੰਡ ਵਾਸੀ ਹਾਜ਼ਰ ਸਨ।

Related News