ਸਕੂਲ ਨੂੰ ਮਾਇਕ ਸਹਾਇਤਾ ਭੇਟ
Friday, Feb 01, 2019 - 09:19 AM (IST)

ਹੁਸ਼ਿਆਰਪੁਰ (ਮੋਮੀ)-ਬਾਬਾ ਮੱਖਣ ਸ਼ਾਹ ਲੁਬਾਣਾ ਚੈਰੀਟੇਬਲ ਐਂਡ ਸਪੋਰਟਸ ਕਲੱਬ ਮਿਆਣੀ ਨੇ ਆਪਣੇ ਵੱਲੋਂ ਜਾਰੀ ਸਮਾਜ ਸੇਵੀ ਕੰਮਾਂ ਨੂੰ ਅੱਗੇ ਤੋਰਦਿਆਂ ਸਰਕਾਰੀ ਹਾਈ ਸਕੂਲ ਦੀ ਬੇਹਤਰੀ ਲਈ 20 ਹਜ਼ਾਰ ਰੁਪਏ ਦੀ ਮਾਇਕ ਸਹਾਇਤਾ ਭੇਟ ਕੀਤੀ। ਪ੍ਰਧਾਨ ਸੁਖਵਿੰਦਰ ਸਿੰਘ ਸਾਬੀ ਤੇ ਚੇਅਰਮੈਨ ਵਰਿਆਮ ਸਿੰਘ ਮੁਲਤਾਨੀ ਦੀ ਅਗਵਾਈ ’ਚ ਹੋਏ ਸਮਾਗਮ ਦੌਰਾਨ ਮੁੱਖ ਅਧਿਆਪਕਾ ਪਰਮਿੰਦਰ ਕੌਰ ਨੂੰ ਇਹ ਸਹਾਇਤਾ ਰਾਸ਼ੀ ਭੇਟ ਕੀਤੀ। ਇਸ ਮੌਕੇ ਸੰਨੀ ਸਿੰਘ, ਮਨੋਜ ਮਿਆਣੀ, ਜਸਵੀਰ ਸਿੰਘ, ਗੁਰਜੀਤ ਸਿੰਘ, ਦੇਵੀ ਦਾਸ, ਪੂਰਨ ਸਿੰਘ, ਜਗਰਾਜ ਸਿੰਘ, ਨਰਿੰਦਰ ਸਿੰਘ, ਕਮਲਜੀਤ ਕੌਰ, ਸਤਿਆ ਦੇਵੀ, ਪਰਵਿੰਦਰ ਸਿੰਘ, ਰਜਿੰਦਰ ਕੌਰ, ਪਰਮਜੀਤ ਕੌਰ, ਸੀਤਲ ਕੌਰ, ਗੁਰਦੀਪ ਸਿੰਘ ਆਦਿ ਹਾਜ਼ਰ ਸਨ।