ਘਰ ’ਚੋਂ ਸੋਨੇ ਦੇ ਗਹਿਣੇ ਤੇ 2 ਮੋਬਾਈਲ ਚੋਰੀ
Tuesday, Jan 29, 2019 - 11:08 AM (IST)

ਹੁਸ਼ਿਆਰਪੁਰ (ਜ.ਬ.)-ਇੱਥੋਂ ਨਜ਼ਦੀਕੀ ਪਿੰਡ ਭਗਤੂਪੁਰ ’ਚ ਦੇਰ ਸ਼ਾਮ ਇਕ ਘਰ ਵਿਚੋਂ ਅਲਮਾਰੀ ਤੋਡ਼ ਕੇ ਅੰਦਰੋਂ 5 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ ਤੇ 2 ਮੋਬਾਈਲ ਫ਼ੋਨ ਚੋਰੀ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਘਰ ਦੀ ਮਾਲਕਣ ਹਰਜਿੰਦਰ ਕੌਰ ਪਤਨੀ ਸਰਬਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਪਤੀ ਪਿਛਲੇ ਲੰਬੇ ਸਮੇਂ ਤੋਂ ਵਿਦੇਸ਼ ਵਿਚ ਰਹਿੰਦਾ ਹੈ। ਉਹ ਸ਼ਾਮ ਨੂੰ ਕਰੀਬ 6 ਵਜੇ ਪਿੰਡ ਦੇ ਸੰਤ ਬਾਬਾ ਸ਼ਾਮ ਦਾਸ ਦੇ ਡੇਰੇ ਮਰ੍ਹਾਣਾ ਵਿਖੇ ਚੱਲ ਰਹੇ ਪ੍ਰੋਗਰਾਮ ਵਿਚ ਸੇਵਾ ਕਰਨ ਲਈ ਆਪਣੀਆਂ ਲਡ਼ਕੀਆਂ ਤੇ ਲਡ਼ਕੇ ਨਾਲ ਗਈ ਹੋਈ ਸੀ। ਜਦੋਂ ਉਹ ਦੇਰ ਰਾਤ ਕਰੀਬ 9 ਵਜੇ ਘਰ ਆਏ ਤਾਂ ਵੇਖਿਆ ਕਿ ਚੋਰ ਘਰ ਦੇ ਅੰਦਰ ਦਾਖਲ ਹੋ ਕੇ 2 ਅਲਮਾਰੀਆਂ ਤੋਡ਼ ਕੇ ਫਰੋਲਾ-ਫਰਾਲੀ ਕਰਕੇ ਮੇਰੀ ਲਡ਼ਕੀ ਦਾ 2 ਤੋਲੇ ਦੇ ਕਰੀਬ ਕਿੱਟੀ ਸੈੱਟ, ਤਿੰਨ ਤੋਲੇ ਦੇ ਕਰੀਬ ਕੰਗਣ, ਲੱਗਭਗ 5 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ ਤੇ ਦੋ ਕੀਮਤੀ ਮੋਬਾਈਲ ਚੋਰੀ ਕਰਕੇ ਲੈ ਗਏ।