ਹੱਡੀਆਂ ਤੇ ਜੋਡ਼ਾਂ ਦੀਆਂ ਬੀਮਾਰੀਆਂ ਦੇ ਇਲਾਜ ਲਈ ਲਾਏ ਮੁਫ਼ਤ ਕੈਂਪ ’ਚ 245 ਲੋਕਾਂ ਨੇ ਕਰਵਾਈ ਜਾਂਚ

Tuesday, Jan 29, 2019 - 11:07 AM (IST)

ਹੱਡੀਆਂ ਤੇ ਜੋਡ਼ਾਂ ਦੀਆਂ ਬੀਮਾਰੀਆਂ ਦੇ ਇਲਾਜ ਲਈ ਲਾਏ ਮੁਫ਼ਤ ਕੈਂਪ ’ਚ 245 ਲੋਕਾਂ ਨੇ ਕਰਵਾਈ ਜਾਂਚ
ਹੁਸ਼ਿਆਰਪੁਰ (ਪੰਡਿਤ)-ਲਾਇਨਜ਼ ਕਲੱਬ ਟਾਂਡਾ ਗੌਰਵ ਵੱਲੋਂ ਗਾਰਡੀਅਨ ਹਸਪਤਾਲ ਜਲੰਧਰ ਦੇ ਸਹਿਯੋਗ ਨਾਲ ਹੱਡੀਆਂ ਅਤੇ ਜੋਡ਼ਾਂ ਦੀਆਂ ਬੀਮਾਰੀਆਂ ਦੇ ਇਲਾਜ ਲਈ ਟਾਂਡਾ ਵਿਚ ਇਕ ਰੋਜ਼ਾ ਮੁਫ਼ਤ ਕੈਂਪ ਲਾਇਆ ਗਿਆ। ਕਲੱਬ ਪ੍ਰਧਾਨ ਜਸਦੇਵ ਸਿੰਘ ਰਾਮਗਡ਼੍ਹੀਆ ਦੀ ਅਗਵਾਈ ਵਿਚ ਸ਼ਿਮਲਾ ਪਹਾਡ਼ੀ ਪਾਰਕ ’ਚ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ ਲਾਏ ਗਏ ਇਸ ਕੈਂਪ ਵਿਚ ਡਾ. ਸੰਜੀਵ ਗੋਇਲ ਦੀ ਟੀਮ ਨੇ ਸੇਵਾਵਾਂ ਦਿੱਤੀਆਂ। ਇਸ ਦੌਰਾਨ ਬੋਨ ਡੈਂਸਿਟੀ ਚੈੱਕ, ਫੈਟ ਟੈਸਟ ਅਤੇ ਨਰਵ ਵੀਕਨੈੱਸ ਟੈਸਟ ਵੀ ਮੁਫ਼ਤ ਕੀਤੇ ਗਏ। ਡਾ. ਗੋਇਲ ਨੇ ਹੱਡੀਆਂ ਦੀਆਂ ਬੀਮਾਰੀਆਂ ਬਚਣ ਬਾਰੇ ਜਾਣਕਾਰੀ ਦਿੱਤੀ ਅਤੇ ਕਸਰਤ ਨੂੰ ਜੀਵਨ ਵਿਚ ਅਪਨਾਉਣ ਦੀ ਸਲਾਹ ਦਿੱਤੀ। ਪ੍ਰਬੰਧਕਾਂ ਵੱਲੋਂ ਡਾਕਟਰਾਂ ਦੀ ਟੀਮ ਨੂੰ ਸਨਮਾਨਤ ਕੀਤਾ ਗਿਆ। ਕੈਂਪ ਵਿਚ ਰਾਜੀਵ ਕੁਕਰੇਜਾ, ਐੱਸ. ਐੱਮ. ਓ. ਕੇਵਲ ਸਿੰਘ, ਕਰਨੈਲ ਸਿੰਘ ਮਾਲਵਾ, ਡਾ. ਉਪਾਸਕ ਭਗਤ, ਹੇਮੰਤ ਮੈਨਰਾਏ, ਰੋਹਿਤ ਟੰਡਨ, ਐਡਵੋਕੇਟ ਹਰਦੀਪ ਸਿੰਘ, ਮਾਸਟਰ ਅਮਰ ਚੰਦ, ਸਰਪੰਚ ਸੁਖਵਿੰਦਰ ਜੀਤ ਸਿੰਘ ਝਾਵਰ, ਰਾਜਨ ਬਤਰਾ, ਜਗਦੀਪ ਮਾਨ ਅਤੇ ਬੌਬੀ ਮਾਲਵਾ ਮੌਜੂਦ ਸਨ।

Related News