ਮਾਈ ਭਾਗੋ ਵੈੱਲਫ਼ੇਅਰ ਸੋਸਾਇਟੀ ਵੱਲੋਂ ਜ਼ਰੂਰਤਮੰਦ ਔਰਤਾਂ ਨੂੰ 12 ਸਿਲਾਈ ਮਸ਼ੀਨਾਂ ਭੇਟ
Sunday, Jan 20, 2019 - 12:07 PM (IST)
ਹੁਸ਼ਿਆਰਪੁਰ (ਝਾਵਰ)-ਮਾਈ ਭਾਗੋ ਵੈੱਲਫ਼ੇਅਰ ਸੋਸਾਇਟੀ ਦਸੂਹਾ ਵੱਲੋਂ ਲੋਡ਼ਵੰਦ ਪਰਿਵਾਰਾਂ ਦੀਆਂ ਔਰਤਾਂ ਨੂੰ 12 ਸਿਲਾਈ ਮਸ਼ੀਨਾਂ ਸੋਸਾਇਟੀ ਪ੍ਰਧਾਨ ਬੀਬੀ ਜਤਿੰਦਰ ਕੌਰ ਠੁਕਰਾਲ ਦੀ ਅਗਵਾਈ ਹੇਠ ਭੇਟ ਕੀਤੀਆਂ ਗਈਆਂ। ਇਸ ਮੌਕੇ ਅਮਰੀਕ ਸਿੰਘ ਗੱਗੀ ਸ਼ਹਿਰੀ ਅਕਾਲੀ ਦਲ ਪ੍ਰਧਾਨ, ਗੁਰਪ੍ਰੀਤ ਸਿੰਘ ਵਿੱਕਾ ਚੀਮਾ ਸੀਨੀ. ਮੀਤ ਪ੍ਰਧਾਨ ਦੋਆਬਾ ਜ਼ੋਨ, ਲਖਵਿੰਦਰ ਸਿੰਘ ਲੱਖੀ ਕਮਿਸ਼ਨਰ ਆਰ.ਟੀ.ਆਈ., ਸੁਰਜੀਤ ਸਿੰਘ ਕੈਰੇ ਵਾîਈਸ ਪ੍ਰਧਾਨ ਲੁਬਾਣਾ ਸਭਾ, ਭੂਪਿੰਦਰ ਸਿੰਘ ਨੀਲੂ, ਐਡਵੋਕੇਟ ਤਜਿੰਦਰ ਸਿੰਘ ਚੀਮਾ, ਰਾਜੂ ਠੁਕਰਾਲ, ਟੀਪੂ ਠੁਕਰਾਲ, ਨਿਰਮਲ ਕੌਰ, ਦਰਸ਼ਨ ਕੌਰ, ਮਨਿੰਦਰ ਕੌਰ, ਸ਼ਾਲੂ ਕੌਰ, ਸਿੰਮੀ, ਕਮਲਜੀਤ ਕੌਰ, ਗੁਰਮੀਤ ਕੌਰ, ਜਸਵਿੰਦਰ ਕੌਰ, ਹਰਜਿੰਦਰ ਕੌਰ, ਅਨੀਤਾ ਆਦਿ ਹਾਜ਼ਰ ਸਨ। ਇਸ ਮੌਕੇ ਸੋਸਾਇਟੀ ਪ੍ਰਧਾਨ ਬੀਬੀ ਜਤਿੰਦਰ ਕੌਰ ਠੁਕਰਾਲ ਨੇ ਕਿਹਾ ਕਿ ਲੋਡ਼ਵੰਦਾਂ ਦੀ ਮਦਦ ਕਰਨ ਲਈ ਸੋਸਾਇਟੀ ਦਾ ਪਹਿਲਾ ਕਦਮ ਹੈ। ਇਸ ਮੌਕੇ ਪਹੁੰਚੀਆਂ ਸ਼ਖਸੀਅਤਾਂ ਨੂੰ ਸਨਮਾਨਤ ਵੀ ਕੀਤਾ ਗਿਆ।
