ਪੂਰਨਮਾਸ਼ੀ ਦਾ ਦਿਹਾਡ਼ਾ 21 ਨੂੰ ਮਨਾਇਆ ਜਾਵੇਗਾ

Sunday, Jan 20, 2019 - 12:07 PM (IST)

ਪੂਰਨਮਾਸ਼ੀ ਦਾ ਦਿਹਾਡ਼ਾ 21 ਨੂੰ ਮਨਾਇਆ ਜਾਵੇਗਾ
ਹੁਸ਼ਿਆਰਪੁਰ (ਮੋਮੀ)-ਗੁਰਦੁਆਰਾ ਗੁਰੂ ਨਾਨਕ ਦਰਬਾਰ ਅਸਥਾਨ ਬਾਬਾ ਸ੍ਰੀਚੰਦ ਜੀ ਟਾਂਡਾ ਮਿਆਣੀ ਰੋਡ ਪਿੰਡ ਗਿੱਲਾਂ ਨਜ਼ਦੀਕ 21 ਜਨਵਰੀ ਨੂੰ ਪੂਰਨਮਾਸ਼ੀ ਦਾ ਪਵਿੱਤਰ ਦਿਹਾਡ਼ਾ ਸ਼ਰਧਾ ਪੂਰਵਕ ਮਨਾਇਆ ਜਾਵੇਗਾ। ਮੁੱਖ ਸੇਵਾਦਾਰ ਬਾਬਾ ਸੁਖਦੇਵ ਜੀ ਬੇਦੀ ਡੇਰਾ ਬਾਬਾ ਨਾਨਕ ਵਾਲਿਆਂ ਦੀ ਅਗਵਾਈ ’ਚ ਹੋ ਰਹੇ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਪ੍ਰਧਾਨ ਨਾਜ਼ਰ ਸਿੰਘ ਨੇ ਦੱਸਿਆ ਕਿ ਪੂਰਨਮਾਸ਼ੀ ਸਬੰਧੀ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਜੀ ਦੀ ਲਡ਼ੀ ਆਰੰਭ ਕੀਤੀ ਗਈ ਹੈ ਜਿਨ੍ਹਾਂ ਦੇ ਭੋਗ 21 ਜਨਵਰੀ ਨੂੰ ਪੈਣ ਉਪਰੰਤ ਗਿਆਨੀ ਤਰਸੇਮ ਸਿੰਘ ਅੰਮ੍ਰਿਤਸਰ, ਭਾਈ ਗੁਰਜੀਤ ਸਿੰਘ ਤੇ ਹੋਰ ਰਾਗੀ ਤੇ ਢਾਡੀ ਜਥੇ ਮਨੋਹਰ ਸ਼ਬਦ ਕੀਰਤਨ ਤੇ ਕਥਾ ਵਿਚਾਰਾਂ ਰਾਹੀਂ ਨਿਹਾਲ ਕਰਨਗੇ। ਇਸ ਮੌਕੇ ਗੁਰੂ ਦੇ ਲੰਗਰ ਵੀ ਅਤੁੱਟ ਵਰਤਾਏ ਜਾਣਗੇ। ਇਸ ਸਮੇਂ ਪ੍ਰਧਾਨ ਨਾਜ਼ਰ ਸਿੰਘ, ਹੈੱਡ ਗ੍ਰੰਥੀ ਮੰਗਲ ਸਿੰਘ, ਯੁਧਵੀਰ ਸਿੰਘ, ਲਖਵੀਰ ਸਿੰਘ, ਦੌਲਤ ਸਿੰਘ ਆਦਿ ਹਾਜ਼ਰ ਸਨ।

Related News