ਪਾਰਟੀਬਾਜ਼ੀ ਤੋਂ ਉਪਰ ਉੱਠ ਕੇ ਹੋਵੇਗਾ ਹਲਕੇ ਦਾ ਵਿਕਾਸ : ਡਾ. ਰਾਜ ਕੁਮਾਰ
Sunday, Jan 20, 2019 - 12:07 PM (IST)
ਹੁਸ਼ਿਆਰਪੁਰ (ਘੁੰਮਣ)-ਵਿਧਾਇਕ ਚੱਬੇਵਾਲ ਡਾ. ਰਾਜ ਕੁਮਾਰ ਦੁਆਰਾ ਅੱਜ ਹਲਕਾ ਚੱਬੇਵਾਲ ਦੇ ਮਾਹਿਲਪੁਰ ਬਲਾਕ ਅਤੇ ਹੁਸ਼ਿਆਰਪੁਰ 2 ਬਲਾਕ ਦੇ ਸਾਰੇ ਪਿੰਡਾਂ ਦੇ ਸਰਪੰਚਾਂ ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਪੰਚਾਇਤ ਵਿਭਾਗ ਦੇ ਅਧਿਕਾਰੀ ਵੀ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਇਸ ਮੀਟਿੰਗ ਵਿਚ ਡਾ. ਰਾਜ ਕੁਮਾਰ ਨੇ ਨਵੇਂ ਚੁਣੇ ਸਰਪੰਚਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨਾਲ ਪਿੰਡਾਂ ਦੇ ਵਿਕਾਸ ਕਾਰਜਾਂ ਬਾਰੇ ਚਰਚਾ ਕੀਤੀ। ਡਾ. ਰਾਜ ਨੇ ਉਨ੍ਹਾਂ ਦੇ ਪਿੰਡਾਂ ਦੀਆਂ ਸਮੱਸਿਆਵਾਂ ਦੀ ਜਾਣਕਾਰੀ ਲਈ ਅਤੇ ਬਿਹਤਰ ਕੰਮ-ਕਾਜ ਲਈ ਉਨ੍ਹਾਂ ਦੇ ਸੁਝਾਅ ਲਏ। ਕਈ ਸਮੱਸਿਆਵਾਂ ਤੇ ਪੰਚਾਇਤ ਅਫਸਰਾਂ, ਬੀ.ਡੀ.ਪੀ.ਓ. ਆਦਿ ਨੂੰ ਤੁਰੰਤ ਨਿਵਾਰਣ ਸਬੰਧੀ ਨਿਰਦੇਸ਼ ਦਿੱਤੇ। ਇਸ ਮੌਕੇ ਡਾ. ਰਾਜ ਨੇ ਸਭ ਨੂੰ ਆਪਣੇ ਪਿੰਡਾਂ ਵਿਚ ਮਨਰੇਗਾ ਤਹਿਤ ਗਲੀਆਂ, ਨਾਲੀਆਂ ਦੇ ਸੁਧਾਰ ਕਰਨ ਲਈ ਅਤੇ ਪਿੰਡ ਵਾਸੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ’ਤੇ ਤਰਜੀਹ ਦਿੱਤੀ। ਨੀਲੇ ਕਾਰਡਾਂ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਰਾਜ ਨੇ ਦੱਸਿਆ ਕਿ ਸਾਰੇ ਗਰੀਬਾਂ ਦੇ ਨਵੇਂ ਨੀਲੇ ਕਾਰਡ ਅਤੇ ਕੱਟੇ ਗਏ ਕਾਰਡ ਬਹਾਲ ਕਰਨ ਦਾ ਕੰਮ ਜਲਦ ਹੀ ਸ਼ੁਰੂ ਹੋਵੇਗਾ ਅਤੇ ਸਾਰੇ ਸਰਪੰਚ ਆਪਣੇ ਪਿੰਡਾਂ ਵਿਚ ਇਸ ਦਾ ਲਾਭ ਜ਼ਰੂਰਤਮੰਦਾਂ ਤੱਕ ਪਹੁੰਚਾਉਣਾ ਯਕੀਨੀ ਬਨਾਉਣ। ਡਾ. ਰਾਜ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੱਬੇਵਾਲ ਹਲਕੇ ਲਈ ਉਨ੍ਹਾਂ ਨੂੰ 5 ਕਰੋਡ਼ ਦਾ ਵਿਧਾਇਕੀ ਫੰਡ ਦੇ ਰਹੇ ਹਨ। ਇਸ ਫੰਡ ਨੂੰ ਉਹ ਚੱਬੇਵਾਲ ਦੇ ਹਰ ਪਿੰਡ ’ਤੇ ਲਾ ਕੇ ਆਪਣੇ ਹਲਕੇ ਦੇ ਵਿਕਾਸ ਕਾਰਜਾਂ ਨੂੰ ਤੇਜ਼ ਕਰਨਗੇ। ਇਸ ਮੌਕੇ ਡਾ. ਰਾਜ ਤੇ ਹਾਜ਼ਰ ਸਰਪੰਚਾਂ ਨੇ ਪ੍ਰਣ ਕੀਤਾ ਕਿ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਹਲਕੇ ਦਾ ਵਿਕਾਸ ਕਰਨਗੇ ਤੇ ਨਸ਼ਿਆਂ ਨੂੰ ਜਡ਼੍ਹ ਤੋਂ ਖਤਮ ਕਰਨ ਲਈ ਹਰ ਯਤਨ ਕਰਨਗੇ। ਇਸ ਮੌਕੇ ਪੰਚਾਇਤੀ ਵਿਭਾਗ ਦੇ ਅਮਰਜੀਤ ਐਕਸੀਅਨ ਵਾਟਰ ਸਪਲਾਈ, ਵਿਜੈ ਕੁਮਾਰ, ਕੇ. ਐੱਸ. ਸੈਣੀ ਸੀ. ਈ. ਵਾਟਰ ਸਪਲਾਈ, ਰਾਜ ਕੁਮਾਰ ਐੱਸ. ਡੀ. ਓ. ਪੰਚਾਇਤੀ ਰਾਜ, ਰਾਜੀਵ ਪਾਲ ਡੀ. ਆਰ. ਓ., ਜਸਵਿੰਦਰ ਸਿੰਘ ਬੀ. ਡੀ. ਓ., ਰਾਜੀਵ ਕੁਮਾਰ ਐੱਸ. ਡੀ. ਓ. ਪੀ. ਡਬਲਯੂ. ਡੀ., ਤਰਸੇਮ ਸਿੰਘ ਬੀ. ਡੀ. ਓ. ਮਾਹਿਲਪੁਰ, ਸਾਰੇ ਪਿੰਡਾਂ ਦੇ ਸਰਪੰਚ, ਸੰਮਤੀ ਮੈਂਬਰ, ਜ਼ਿਲਾ ਪ੍ਰੀਸ਼ਦ ਮੈਂਬਰ ਆਦਿ ਸ਼ਾਮਲ ਸਨ।
