ਮਿਡ-ਡੇਅ-ਮੀਲ ਦੌਰਾਨ ਦੋ ਬੱਚੀਆਂ ''ਤੇ ਡੁੱਲ੍ਹੀ ਗਰਮ ਦਾਲ

Friday, Jul 05, 2019 - 12:18 PM (IST)

ਮਿਡ-ਡੇਅ-ਮੀਲ ਦੌਰਾਨ ਦੋ ਬੱਚੀਆਂ ''ਤੇ ਡੁੱਲ੍ਹੀ ਗਰਮ ਦਾਲ

ਹੁਸ਼ਿਆਰਪੁਰ (ਅਮਰਿੰਦਰ) : ਸਰਕਾਰੀ ਐਲੀਮੈਂਟਰੀ ਸਕੂਲ ਬੱਸੀ ਵਜੀਦ 'ਚ ਦੁਪਹਿਰ ਸਮੇਂ ਮਿਡ-ਡੇਅ-ਮੀਲ ਲੈਣ ਦੌਰਾਨ ਅਚਾਨਕ ਗਰਮ ਦਾਲ ਡੁੱਲਣ ਨਾਲ ਸਕੂਲ 'ਚ ਪੜ੍ਹਨ ਵਾਲੀਆਂ ਦੋ ਸਕੀਆਂ ਭੈਣਾਂ ਰਿਤਿਕਾ ਤੇ ਪੰਕਿਤਾ ਬੁਰੀ ਤਰ੍ਹਾਂ ਝੁਲਸ ਗਈਆਂ। ਅਧਿਆਪਕਾਂ ਨੇ ਪਰਿਵਾਰ ਦੀ ਸਹਾਇਤਾ ਨਾਲ ਦੋਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ, ਜਿਥੋ ਦੋਹਾਂ ਨੂੰ ਇਲਾਜ ਲਈ ਹੋਰ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। 

ਸਿਵਲ ਹਸਪਤਾਲ 'ਚ ਬੱਚੀਆਂ ਦੇ ਪਿਤਾ ਨਰਿੰਦਰ ਕੁਮਾਰ ਤੇ ਮਾਂ ਸੀਮਾ ਰਾਣੀ ਨੇ ਦੱਸਿਆ ਕਿ ਸਰਕਾਰੀ ਐਲੀਮੈਂਟਰੀ ਸਕੂਲ ਬੱਸੀ ਵਜੀਦ 'ਚ ਰਿਤਿਕਾ ਦੂਜੀ ਜਮਾਤ ਤੇ ਪੰਕਿਤਾ ਪਹਿਲੀ ਕਲਾਸ 'ਚ ਪੜ੍ਹਦੀ ਗੈ। ਦੁਪਹਿਰ ਸਮੇਂ ਮਿਡ-ਡੇਅ ਮੀਲ ਲੈਣ ਦੌਰਾਨ ਉਨ੍ਹਾਂ 'ਤੇ ਗਰਮ ਦਾਲ ਪੈਣ ਨਾਲ ਪੰਕਿਤਾ ਦਾ ਕਮਰ ਤੋਂ ਹੇਠਲਾ ਹਿੱਸਾ ਝੁਲਸ ਗਿਆ, ਜਦਕਿ ਰਿਤਿਕਾ ਦਾ ਪੇਟ, ਪੈਰ ਤੇ ਹੱਥ 'ਤੇ ਗਹਿਰੇ ਜ਼ਖਮ ਬਣ ਗਏ। ਪਰਿਵਾਰਕ ਮੁਤਾਬਕ ਇਸ ਮਾਮਲੇ 'ਚ ਗਲਤੀ ਤਾਂ ਕਿਸੇ ਦੀ ਨਹੀਂ ਹੈ ਪਰ ਸਕੂਲ ਪ੍ਰਬੰਧਕਾਂ ਵਲੋਂ ਲਾਪ੍ਰਵਾਹੀ ਜ਼ਰੂਰ ਵਰਤੀ ਗਈ ਹੈ।


author

Baljeet Kaur

Content Editor

Related News