ਜੇਲ 'ਚ ਬੰਦ ਹਨੀਪ੍ਰੀਤ ਨੂੰ ਹਾਈ ਕੋਰਟ ਨੇ ਦਿੱਤੀ ਵੱਡੀ ਸਹੂਲਤ
Tuesday, Jan 15, 2019 - 06:30 PM (IST)
ਚੰਡੀਗੜ੍ਹ— ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀਆਂ ਭਾਵੇ ਨਵੇਂ ਸਾਲ 'ਚ ਮੁਸ਼ਕਿਲਾਂ ਵਧੀਆਂ ਹੋਣ ਪਰ ਉਸ ਦੀ ਗੋਦ ਲਈ ਬੇਟੀ ਹਨੀਪ੍ਰੀਤ ਨੂੰ ਵੱਡੀ ਰਾਹਤ ਮਿਲੀ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹਨੀਪ੍ਰੀਤ ਨੂੰ ਜੇਲ 'ਚ ਵੱਡੀ ਸੁਵਿਧਾ ਦਿੱਤੀ ਹੈ। ਅੰਬਾਲਾ ਸੈਂਟਰਲ ਜੇਲ 'ਚ ਬੰਦ ਹਨੀਪ੍ਰੀਤ ਨੂੰ ਹੁਣ ਮੋਬਾਇਲ ਤੋਂ ਕਾਲਿੰਗ ਦੀ ਸੁਵਿਧਾ ਮਿਲੇਗੀ। ਹਨੀਪ੍ਰੀਤ ਨੇ ਜੇਲ 'ਚ ਇਹ ਸੁਵਿਧਾ ਦਿੱਤੇ ਜਾਣ ਲਈ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ।
ਹਨੀਪ੍ਰੀਤ ਨੇ ਨਵੰਬਰ 'ਚ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰ ਜੇਲ ਤੋਂ ਮੋਬਾਇਲ 'ਤੇ ਕਾਲਿੰਗ ਦ ਸੁਵਿਧਾ ਦਿੱਤੇ ਜਾਣ 'ਤੇ ਮੋਹਰ ਲਗਾਈ ਸੀ। ਹਨੀਪ੍ਰੀਤ ਨੇ ਪਟੀਸ਼ਨ 'ਚ ਕਿਹਾ ਸੀ ਕਿ ਉਹ ਮੋਬਾਇਲ ਦੇ ਜਰੀਏ ਆਪਣੇ ਭਰਾਂ ਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਗੱਲ ਕਰਨਾ ਚਾਹੁੰਦੀ ਹੈ। ਹਾਈ ਕੋਰਟ ਨੇ ਹਨੀਪ੍ਰੀਤ ਦੀ ਪਟੀਸ਼ਨ ਨੂੰ ਮਨਜ਼ੂਰ ਕਰ ਲਿਆ ਤੇ ਉਸ ਨੂੰ ਸਿਰਫ 5 ਮਿੰਟ ਆਪਣੇ ਭਰਾ ਤੇ ਪਰਿਵਾਰਕ ਮੈਂਬਰਾਂ ਗੱਲ ਕਰਨ ਦੀ ਮਨਜ਼ੂਰੀ ਦਿੱਤੀ। ਦੱਸਣਯੋਗ ਹੈ ਕਿ ਹਰਿਆਣਾ ਦੀਆਂ ਜੇਲਾਂ ਕੈਦੀਆਂ ਲਈ ਪ੍ਰਿਜ਼ਨ ਇਨਮੇਟ ਕਾਲਿੰਗ ਸਿਸਟਮ ਸ਼ੁਰੂ ਕੀਤਾ ਗਿਆ ਹੈ। ਇਸ ਦੇ ਜ਼ਰੀਏ ਕੈਦੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਰੋਜ਼ਾਨਾ 5 ਮਿੰਟ ਗੱਲ ਕਰ ਸਕਦੇ ਹਨ।
