3 ਪਿੰਡਾਂ ਦੇ ਸਰਪੰਚਾਂ ਤੇ ਬਲਾਕ ਸੰਮਤੀ ਮੈਂਬਰ ਸਮੇਤ ਵੱਖ-ਵੱਖ ਸ਼ਖਸੀਅਤਾਂ ਨੇ ਕੀਤਾ ਸਨਮਾਨਿਤ

Tuesday, Oct 03, 2017 - 07:47 PM (IST)

3 ਪਿੰਡਾਂ ਦੇ ਸਰਪੰਚਾਂ ਤੇ ਬਲਾਕ ਸੰਮਤੀ ਮੈਂਬਰ ਸਮੇਤ ਵੱਖ-ਵੱਖ ਸ਼ਖਸੀਅਤਾਂ ਨੇ ਕੀਤਾ ਸਨਮਾਨਿਤ

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ)— ਭਾਰਤ ਸਰਕਾਰ ਦੇ ਯੁਵਾ ਅਤੇ ਖੇਡ ਮੰਤਰਾਲਾ 'ਤੇ ਨਹਿਰੂ ਯੁਵਾ ਕੇਂਦਰ ਵਲੋਂ 'ਸਵੱਛ ਸੰਕਲਪ ਸੇ ਸਵੱਛ ਸਿੱਧੀ' ਵਿਸ਼ੇ 'ਤੇ ਕਰਵਾਏ ਗਏ ਮੁਕਾਬਲਿਆਂ ਚੋਂ ਕੌਮੀ ਪੱਧਰ 'ਤੇ ਦੂਜਾ ਸਥਾਨ ਹਾਸਲ ਕਰਨ 'ਤੇ ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਵੱਲੋਂ ਰਾਸ਼ਟਰੀ ਪੁਰਸਕਾਰ ਨਾਲ ਸਨਮਾਨੇ ਜਾਣ ਵਾਲੇ ਜ਼ਿਲਾ ਤਰਨ ਤਾਰਨ ਦੇ ਪਿੰਡ ਸਵਰਗਾਪੁਰੀ ਦੇ ਵਾਸੀ ਇਕ ਨਿੱਜੀ ਸਕੂਲ ਦੇ ਪ੍ਰਿੰਸੀਪਲ ਹਰਜਿੰਦਰਪਾਲ ਸਿੰਘ ਦੇ ਲੜਕੇ ਕਜ਼ਨਪ੍ਰੀਤ ਸਿੰਘ ਢਿੱਲੋਂ ਨੂੰ ਮੰਗਲਵਾਰ ਨੂੰ ਪਿੰਡ ਸਵਰਗਾਪੁਰੀ ਵਿਖੇ ਪੁੱਜਣ 'ਤੇ ਤਿੰਨ ਪਿੰਡਾਂ ਸਵਰਗਾਪੁਰੀ ਦੇ ਸਰਪੰਚ ਜਸਬੀਰ ਸਿੰਘ, ਝਬਾਲ ਪੁੱਖਤਾ ਦੇ ਸਰਪੰਚ ਪ੍ਰੀਤਇੰਦਰ ਸਿੰਘ ਢਿੱਲੋਂ ਅਤੇ ਬਾਬਾ ਲੰਗਾਹ ਦੇ ਸਰਪੰਚ ਗੁਰਿੰਦਰ ਸਿੰਘ ਸਮੇਤ ਝਬਾਲ ਦੇ ਬਲਾਕ ਸੰਮਤੀ ਮੈਂਬਰ ਮਨਜੀਤ ਸਿੰਘ ਵੱਲੋਂ ਸਨਮਾਨਿਤ ਕਰਦਿਆਂ ਪਿੰ੍ਰਸੀਪਲ ਹਰਜਿੰਦਰਪਾਲ ਸਿੰਘ ਨੂੰ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਰਾਜਬੀਰ ਸਿੰਘ ਚੀਮਾ ਅਤੇ ਕਜ਼ਨਪ੍ਰੀਤ ਸਿੰਘ ਢਿੱਲੋਂ ਵੱਲੋਂ ਸਵੱਛ ਸੰਕਲਪ ਸੇ ਸਵੱਛ ਸਿੱਧੀ ਵਿਸ਼ੇ 'ਤੇ ਭਾਰਤ ਸਰਕਾਰ ਨੂੰ ਭੇਜੀ ਗਈ ਛੋਟੀ ਫਿਲਮ ਨੇ ਕੌਮੀ ਪੱਧਰ 'ਤੇ ਦੂਜਾ ਅਤੇ ਪੰਜਾਬ ਪੱਧਰ 'ਤੇ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਦਿਲਬਾਗ ਸਿੰਘ ਸਵਰਗਾਪੁਰੀ, ਰਾਣਾ ਦੋਦੇ, ਕੰਵਲਜੀਤ ਸਿੰਘ ਸੋਨੀ, ਸੁਖਵਿੰਦਰ ਸਿੰਘ ਗੁਰੂ, ਰਵਿੰਦਰ ਸਿੰਘ, ਗੁਰਜੀਤ ਸਿੰਘ ਲਾਡੀ ਸੂਮੇ, ਰਾਜਬੀਰ ਸਿੰਘ ਚੀਮਾ, ਲਵਜੀਤ ਸਿੰਘ, ਅਰਸ਼ਦੀਪ ਸਿੰਘ ਆਦਿ ਹਾਜ਼ਰ ਸਨ।


Related News