ਪਾਕਿਸਤਾਨੀ ਬੁਆਏਫ੍ਰੈਂਡ ਨਾਲ ਸੋਸ਼ਲ ਮੀਡੀਆ ''ਤੇ ਛਾਈ ਹਨੀਪ੍ਰੀਤ, ਤਸਵੀਰਾਂ ਹੋਈਆਂ ਵਾਇਰਲ
Tuesday, Sep 12, 2017 - 07:01 PM (IST)
ਚੰਡੀਗੜ੍ਹ/ਸਿਰਸਾ— ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਹਨੀਪ੍ਰੀਤ ਅੱਜਕੱਲ੍ਹ ਸੁਰਖੀਆਂ ਵਿੱਚ ਹੈ। ਰਾਮ ਰਹੀਮ ਦੇ ਜੇਲ ਜਾਣ ਤੋਂ ਬਾਅਦ ਹਨੀਪ੍ਰੀਤ ਸੋਸ਼ਲ ਮੀਡੀਆ 'ਤੇ ਇੰਨੀ ਲੋਕਪ੍ਰਸਿੱਧ ਹੋ ਚੁੱਕੀ ਹੈ ਕਿ ਹਰ ਕਿਸੇ ਦੀ ਜ਼ੁਬਾਨ 'ਤੇ ਉਸ ਦੇ ਨਾਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ। ਹੁਣ ਸੋਸ਼ਲ ਮੀਡੀਆ 'ਤੇ ਹਨੀਪ੍ਰੀਤ ਦੇ ਨਾਲ ਉਸ ਦੇ ਪਾਕਿਸਤਾਨੀ ਬੁਆਏਫ੍ਰੈਂਡ ਦੀਆਂ ਤਸਵੀਰਾਂ ਵੀ ਘੁੰਮ ਰਹੀਆਂ ਹਨ। ਦਰਅਸਲ ਫੇਸਬੁੱਕ, ਵਟਸਐਪ ਅਤੇ ਯੂ-ਟਿਊਬ 'ਤੇ ਇਕ ਨੌਜਵਾਨ ਦੀ ਤਸਵੀਰ ਸ਼ੇਅਰ ਕੀਤੀ ਜਾ ਰਹੀ ਹੈ ਅਤੇ ਇਸ ਨੌਜਵਾਨ ਦੀ ਨਾਂ ਆਸਿਫ ਮੁਹੰਮਦ ਹੈ। ਇਸ ਨੌਜਵਾਨ ਨੂੰ ਹਨੀਪ੍ਰੀਤ ਦਾ ਬੁਆਏਫ੍ਰੈਂਡ ਦੱਸਿਆ ਜਾ ਰਿਹਾ ਹੈ।
ਹਾਲਾਂਕਿ ਇਸ ਸ਼ਖਸ ਨੂੰ ਪਛਾਣਨ ਵਾਲੇ ਕਹਿ ਰਹੇ ਹਨ ਕਿ ਉਹ ਇਕ ਫਿਲਮ ਅਭਿਨੇਤਾ ਹੈ ਅਤੇ ਉਸ ਦਾ ਹਨੀਪ੍ਰੀਤ ਦੇ ਨਾਲ ਕੋਈ ਵੀ ਲੈਣਾ-ਦੇਣਾ ਨਹੀਂ ਹੈ। ਸੋਸ਼ਲ ਮੀਡੀਆ 'ਤੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਹਨੀਪ੍ਰੀਤ ਆਪਣੇ ਪਾਕਿਸਤਾਨੀ ਬੁਆਏਫ੍ਰੈਂਡ ਦੇ ਨਾਲ ਪਾਕਿਸਤਾਨ ਪਹੁੰਚ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਦੇ ਬੁਆਏਫ੍ਰੈਂਡ ਨੇ ਹਨੀਪ੍ਰੀਤ ਅਤੇ ਰਾਮ ਰਹੀਮ ਦੇ ਸੰਬੰਧਾਂ ਨੂੰ ਸਵੀਕਾਰ ਕੀਤਾ ਅਤੇ ਇਸੇ ਸਿਲਸਿਲੇ 'ਚ ਦੋਹਾਂ ਦਾ ਝਗੜਾ ਵੀ ਹੋਇਆ ਸੀ।
ਨੇਪਾਲ ਸਰਹੱਦ ਦੇ ਥਾਣਿਆਂ 'ਚ ਹਨੀ ਦੀਆਂ ਤਸਵੀਰਾਂ ਲਗਾਈਆਂ
ਖੁਫੀਆਂ ਏਜੰਸੀਆਂ ਵੱਲੋਂ ਨੇਪਾਲ ਦੀ ਸਰਹੱਦ ਨਾਲ ਲੱਗੇ ਉੱਤਰ ਪ੍ਰਦੇਸ਼ ਦੇ ਪੁਲਸ ਸਟੇਸ਼ਨਾਂ 'ਤੇ ਹਨੀਪ੍ਰੀਤ ਦੀਆਂ ਤਸਵੀਰਾਂ ਲਗਾ ਕੇ ਪੁਲਸ ਨੂੰ ਅਲਰਟ ਰਹਿਣ ਨੂੰ ਕਿਹਾ ਗਿਆ ਹੈ। ਖਾਸ ਕਰਕੇ ਕਪਿਲਵਸਤੂ, ਮੋਹਾਨਾ ਅਤੇ ਦੇਬਰੂਆ ਦੇ ਥਾਣਿਆਂ ਨੂੰ ਅਲਰਟ 'ਤੇ ਰੱਖਿਆ ਗਿਆ ਹੈ। ਖੁਫੀਆ ਵਿਭਾਗ ਦੇ ਕਰਮਚਾਰੀਆਂ ਨੂੰ ਵੀ 30 ਤੋਂ 35 ਸਾਲ ਦੀਆਂ ਹਾਈ ਪ੍ਰੋਫਾਈਲ ਮਹਿਲਾਵਾਂ 'ਤੇ ਨਜ਼ਰ ਰੱਖਣ ਨੂੰ ਕਿਹਾ ਗਿਆ ਹੈ, ਜੋ ਨੇਪਾਲ ਵੱਲ ਜਾਣਾ ਚਾਹੁੰਦੀਆਂ ਹਨ। ਉੱਤਰ ਪ੍ਰਦੇਸ਼ ਦੀ 599 ਕਿਲੋਮੀਟਰ ਦੀ ਸਰਹੱਦ ਨੇਪਾਲ ਨਾਲ ਲੱਗਦੀ ਹੈ।
ਐੱਮ. ਬੀ. ਏ. ਨਹੀਂ ਸਿਰਫ 12ਵੀਂ ਪਾਸ ਹੈ ਹਨੀਪ੍ਰੀਤ
ਡੇਰਾ ਮੁਖੀ ਰਾਮ ਰਹੀਮ ਦੀ ਤਰ੍ਹਾਂ ਹਨੀਪ੍ਰੀਤ ਦਾ ਜੀਵਨ ਵੀ ਰਹੱਸ ਨਾਲ ਭਰਿਆ ਹੈ। ਹਨੀਪ੍ਰੀਤ ਨੂੰ ਐੱਮ. ਬੀ. ਏ. ਹੋਲਡਰ ਡਿਗਰੀ ਵੀ ਕਿਹਾ ਜਾ ਰਿਹਾ ਹੈ ਜਦਕਿ ਅਸਲ 'ਚ ਹਨੀਪ੍ਰੀਤ ਸਿਰਫ 12ਵੀਂ ਤੱਕ ਹੀ ਪੜ੍ਹੀ-ਲਿਖੀ ਹੈ। ਇੰਨੀ ਘੱਟ ਪੜ੍ਹਾਈ ਦੇ ਬਾਵਜੂਦ ਵੀ ਉਹ ਬਲਾਤਕਾਰੀ ਰਾਮ ਰਹੀਮ ਦੇ ਅਰਬਾਂ ਦੇ ਸਮਰਾਜ ਨੂੰ ਸੰਭਾਲ ਰਹੀ ਹੈ। ਤੁਹਾਨੂੰ ਦੱਸ ਦਈਏ ਸਰਚ ਆਪਰੇਸ਼ਨ ਦੌਰਾਨ ਉਸ ਦੇ ਕਮਰੇ 'ਚੋਂ ਭਾਰੀ ਮਾਤਰਾ 'ਚ ਕਰੰਸੀ ਮਿਲਣ ਦੀਆਂ ਖਬਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਪਰ ਕੋਈ ਅਧਿਕਾਰੀ ਇਸ ਦੀ ਪੁਸ਼ਟੀ ਨਹੀਂ ਕਰ ਰਿਹਾ ਹੈ। ਇਹ ਰਕਮ ਕਰੀਬ 250 ਕਰੋੜ ਤੱਕ ਦੱਸੀ ਜਾ ਰਹੀ ਹੈ।
