ਹਨੀਪ੍ਰੀਤ ਤੇ ਹੋਰ ਮੁਲਜ਼ਮਾਂ ''ਤੇ ਨਹੀਂ ਹੋ ਸਕੇ ਦੋਸ਼ ਤੈਅ, ਅਗਲੀ ਸੁਣਵਾਈ 15 ਮਈ ਨੂੰ
Friday, Apr 20, 2018 - 06:48 AM (IST)
ਪੰਚਕੂਲਾ (ਮੁਕੇਸ਼) - ਡੇਰਾ ਸੱਚਾ ਸੌਦਾ ਮੁਖੀ ਦੀ ਮੂੰਹਬੋਲੀ ਧੀ ਹਨੀਪ੍ਰੀਤ ਸਮੇਤ ਸਾਰੇ ਮੁਲਜ਼ਮਾਂ 'ਤੇ ਵੀਰਵਾਰ ਨੂੰ ਦੋਸ਼ ਤੈਅ ਨਹੀਂ ਹੋ ਸਕੇ। ਹਨੀਪ੍ਰੀਤ ਸਮੇਤ ਸਾਰੇ ਮੁਲਜ਼ਮਾਂ ਨੂੰ ਪਹਿਲਾਂ ਹੀ ਚਾਰਜਸ਼ੀਟ ਦੀ ਕਾਪੀ ਦਿੱਤੀ ਜਾ ਚੁੱਕੀ ਹੈ। ਹੁਣ ਕੇਸ ਦੀ ਅਗਲੀ ਸੁਣਵਾਈ 15 ਮਈ ਨੂੰ ਹੋਵੇਗੀ। ਵੀਰਵਾਰ ਨੂੰ ਸੁਣਵਾਈ ਦੌਰਾਨ ਬਚਾਅ ਪੱਖ ਵਲੋਂ ਸੀ. ਡੀ. ਦੀ ਮੰਗ ਕੀਤੀ ਗਈ। ਐੱਸ. ਆਈ. ਟੀ. ਨੇ ਮਾਮਲੇ ਨਾਲ ਸੰਬੰਧਤ ਸੀ. ਡੀ. ਚਲਾਨ ਦੇ ਨਾਲ ਅਦਾਲਤ ਵਿਚ ਸੌਂਪੀ ਸੀ। ਹੁਣ 15 ਮਈ ਨੂੰ ਵੀ ਹਨੀਪ੍ਰੀਤ ਸਮੇਤ ਸਾਰੇ ਮੁਲਜ਼ਮਾਂ ਦੀ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਵਿਚ ਪੇਸ਼ੀ ਹੋਵੇਗੀ।