ਇਮਾਨਦਾਰੀ ਅਜੇ ਜ਼ਿੰਦਾ ਹੈ, ਲੱਭੇ ਹੋਏ ਪਰਸ ਨੂੰ ਨਕਦੀ ਸਮੇਤ ਮਾਲਕ ਨੂੰ ਸੌਂਪਿਆ

Saturday, Feb 17, 2018 - 03:38 PM (IST)

ਇਮਾਨਦਾਰੀ ਅਜੇ ਜ਼ਿੰਦਾ ਹੈ, ਲੱਭੇ ਹੋਏ ਪਰਸ ਨੂੰ ਨਕਦੀ ਸਮੇਤ ਮਾਲਕ ਨੂੰ ਸੌਂਪਿਆ

ਹੁਸ਼ਿਆਰਪੁਰ (ਜਸਵਿੰਦਰਜੀਤ)— ਅਲਾਇੰਸ ਕਲੱਬ ਇੰਟਰਨੈਸ਼ਨਲ ਦੇ ਰੀਜਨ ਚੇਅਰਮੈਨ ਐਲੀ ਸੋਮੇਸ਼ ਕੁਮਾਰ ਨੂੰ ਕੈਪੀਟਲ ਬੈਂਕ ਕੋਲ ਮੇਨ ਰੋਡ 'ਤੇ ਇਕ ਪਰਸ ਮਿਲਿਆ। ਜਿਸ 'ਚ ਕਰੀਬ 13500 ਰੁਪਏ ਸਨ। ਪਰਸ 'ਚ ਕੋਈ ਵੀ ਆਈ. ਡੀ. ਪਰੂਫ ਨਾ ਹੋਣ ਕਰਕੇ ਪਰਸ ਦੇ ਮਾਲਕ ਦਾ ਪਤਾ ਨਹੀਂ ਲੱਗ ਰਿਹਾ ਸੀ। ਜਦ ਪਰਸ ਨੂੰ ਹੋਰ ਚੰਗੀ ਤਰ੍ਹਾਂ ਦੇਖਿਆ ਗਿਆ ਤਾਂ ਉਸ ਵਿੱਚ ਮੰਨਣ ਪਿੰਡ ਦੇ ਇਕ ਹਲਵਾਈ ਦਾ ਕਾਰਡ ਸੀ । ਜਿਸ ਨੂੰ ਫੋਨ ਕਰਨ ਤੋਂ ਬਾਅਦ ਪਤਾ ਲੱਗਾ ਕਿ ਇਹ ਪਰਸ ਯਾਕੂਬ ਸਪੁੱਤਰ ਸ਼ਰੀਫ ਪਿੰਡ ਮੰਨਣ ਦਾ ਹੈ। 
ਉਸ ਨੇ ਦੱਸਿਆ ਕਿ ਯਾਕੂਬ ਸਾਡੇ ਪਿੰਡ ਦਾ ਇਕ ਗਰੀਬ ਗੁੱਜਰ ਹੈ। ਉਹ ਆਪਣੀ ਪਤਨੀ ਬੱਗੋ ਦਾ ਅਪਰੇਸ਼ਨ ਕਰਵਾਉਣ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਗਿਆ ਸੀ ਤਾਂ ਉਸ ਦਾ ਪਰਸ ਰਸਤੇ 'ਚ ਡਿੱਗ ਗਿਆ। ਉਸ ਕੋਲ ਪੈਸੇ ਨਾ ਹੋਣ ਕਰਕੇ ਉਸ ਦੀ ਪਤਨੀ ਦਾ ਆਪਰੇਸ਼ਨ ਨਹੀਂ ਹੋ ਸਕਿਆ। ਐਲੀ ਸੋਮੇਸ਼ ਕੁਮਾਰ ਅਤੇ ਹੋਰਨਾਂ ਵੱਲੋਂ ਪਰਸ ਦੀ ਪੂਰੀ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਪਰਸ ਯਾਕੂਬ ਨੂੰ ਨਕਦੀ ਸਮੇਂਤ ਦੇ ਦਿੱਤਾ ਗਿਆ। ਅੰਤ 'ਚ ਯਾਕੂਬ ਅਤੇ ਸਮੂਹ ਪਰਿਵਾਰ ਵੱਲੋਂ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਸੋਮੇਸ਼ ਕੁਮਾਰ,ਅਸ਼ੋਕ ਪੁਰੀ,ਸੰਦੀਪ ਕਪੂਰ ਅਤੇ ਹੋਰ ਕਈ ਹਾਜ਼ਰ ਸਨ।


Related News