ਧੁੰਦ ਨਾਲ ਵਧੇ ਚੋਰਾਂ ਦੇ ਹੌਂਸਲੇ, ਇਕੋ ਰਾਤ ਅੱਧੀ ਦਰਜਨ ਤੋਂ ਵੱਧ ਘਰਾਂ ਨੂੰ ਲੁੱਟਿਆ

12/22/2019 12:34:36 PM

ਨੂਰਪੁਰ ਬੇਦੀ (ਅਵਿਨਾਸ਼ ਸ਼ਰਮ, ਚੋਵੇਸ਼ ਲਟਾਵਾ)— ਨੂਰਪੁਰ ਬੇਦੀ ਦੇ ਨੇੜਲੇ ਪਿੰਡ ਅਸਮਾਨਪੁਰ ਵਿਖੇ ਬੇਖੌਫ ਚੋਰਾਂ ਨੇ ਇਕੋ ਰਾਤ 'ਚ ਅੱਧੀ ਦਰਜਨ ਤੋਂ ਵੱਧ ਘਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਗਹਿਣੇ ਅਤੇ ਨਕਟੀ ਲੁੱਟ ਕੇ ਰਫੂ ਚੱਕਰ ਹੋ ਗਏ। ਜਾਣਕਾਰੀ ਦਿੰਦੇ ਪਿੰਡ ਦੇ ਸਰਪੰਚ ਹਰਜਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਚੋਰਾਂ ਨੇ ਮਦਨ ਲਾਲ ਪੁੱਤਰ ਬਾਬੂ ਰਾਮ ਦਾਸ ਪੁੱਤਰ ਜੋ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਦੁਬਈ 'ਚ ਕੰਮ ਕਰਦਾ ਹੈ, ਉਨ੍ਹਾਂ ਦੇ ਘਰ 14 ਲੱਖ ਦੇ ਸੋਨੇ ਦੇ ਗਹਿਣੇ ਅਤੇ ਪੰਜਾਹ ਹਜ਼ਾਰ ਰੁਪਏ ਦੀ ਨਕਦੀ ਸਮੇਤ 6 ਬਾਹਰਲੇ ਕੰਬਲ ਲੁੱਟ ਲਏ।

ਇਸੇ ਤਰ੍ਹਾਂ ਗੁਰਨੈਬ ਸਿੰਘ ਪੁੱਤਰ ਗੁਰਦਾਸ ਸਿੰਘ, ਸੇਵਾ ਸਿੰਘ ਪੁੱਤਰ ਬਿਸ਼ਨ ਦਾਸ, ਜਸਪਾਲ ਸਿੰਘ ਪੁੱਤਰ ਗਿਆਨ ਚੰਦ, ਦਿਲਬਾਗ ਸਿੰਘ ਪੁੱਤਰ ਤਾਰਾ ਚੰਦ, ਭੁਪਿੰਦਰ ਸਿੰਘ ਪੁੱਤਰ ਬਖਸ਼ੀਸ਼ ਸਿੰਘ, ਇੰਦਰਜੀਤ ਸਿੰਘ ਪੁੱਤਰ ਦਰਸ਼ਨ ਸਿੰਘ, ਮਨਜੀਤ ਕੌਰ ਪਤਨੀ ਰਾਮਪਾਲ ਵਾਸੀ ਹੇਠਲਾ ਅਸਮਾਨਪੁਰ ਇਨ੍ਹਾਂ ਦੇ ਘਰਾਂ 'ਚ ਵੀ ਚੋਰਾਂ ਨੇ ਵੱਖ-ਵੱਖ ਢੰਗਾਂ ਨਾਲ ਜਿੰਦਰੇ, ਕੰਧਾਂ, ਦਰਵਾਜ਼ੇ ਤੋੜ ਕੇ ਅੰਦਰ ਦਾਖਲ ਹੋਏ ਅਤੇ ਜੋ ਵੀ ਅੰਦਰ ਰਾਸ਼ੀ ਜਾਂ ਹੋਰ ਕੁਝ ਸਾਮਾਨ ਸੀ ਲੈ ਕੇ ਫਰਾਰ ਹੋ ਗਏ ।

PunjabKesari

ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਨ੍ਹਾਂ ਚੋਰਾਂ ਦਾ ਕਿੰਨਾ ਵੱਡਾ ਹੌਂਸਲਾ ਹੋਵੇਗਾ, ਕਿੰਨਾ ਵੱਡਾ ਕਾਫਲਾ ਹੋਵੇਗਾ ਜਿਨ੍ਹਾਂ ਨੇ ਇਕੋ ਪਿੰਡ 'ਚ ਸੱਤ ਘਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ। ਪੈ ਰਹੀ ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਦਾ ਫਾਇਦਾ ਚੁੱਕਦਿਆਂ ਇਨ੍ਹਾਂ ਚੋਰਾਂ ਨੇ ਇਨ੍ਹਾਂ ਘਰਾਂ ਨੂੰ ਬਿਨਾਂ ਕਿਸੇ ਡਰ ਭੈਅ ਤੋਂ ਬਗੈਰ ਆਪਣਾ ਨਿਸ਼ਾਨਾ ਬਣਾਇਆ। ਇਸ ਵੱਡੀ ਕੋਈ ਘਟਨਾ ਕਾਰਨ ਸਾਰੇ ਪਿੰਡ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਸਰਪੰਚ ਹਰਜਿੰਦਰ ਸਿੰਘ ਨੇ ਦੱਸਿਆ ਕਿ ਸਵੇਰੇ ਗੁਰਦੁਆਰਾ ਸਾਹਿਬ 2.53 ਵਜੇ ਕੈਮਰੇ ਦੀ ਫੁਟੇਜ ਨੂੰ ਚੈੱਕ ਕੀਤਾ ਗਿਆ ਉਸ 'ਚ ਚਾਰ ਪੰਜ ਬੰਦੇ ਕੰਬਲੀਆਂ 'ਚ ਲਪੇਟ ਹੋ ਕੇ ਸੜਕ ਤੋਂ ਪੈਦਲ ਅੱਗੇ ਦੀ ਲੰਘ ਰਹੇ ਦਿਖਾਈ ਦਿੱਤੇ ਅਤੇ ਉਨ੍ਹਾਂ ਦੇ ਮਗਰ ਇੱਕ ਗੱਡੀ ਵੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੰਘਣੀ ਧੁੰਦ ਕਾਰਨ ਕੈਮਰੇ 'ਚ ਉਨ੍ਹਾਂ ਦੇ ਚਿਹਰੇ ਨਹੀਂ ਪਛਾਣੇ ਜਾ ਸਕੇ ।

ਇਸ ਹੋਈ ਵੱਡੀ ਘਟਨਾ ਕਾਰਨ ਪੂਰੇ ਇਲਾਕੇ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਨ੍ਹਾਂ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਉਨ੍ਹਾਂ ਦੇ ਪਿੰਡ ਜਾ ਕੇ ਸਵੇਰੇ ਤੜਕਸਾਰ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਇਨ੍ਹਾਂ ਪਰਿਵਾਰਾਂ ਨਾਲ ਇਨ੍ਹਾਂ ਪਰਿਵਾਰਾਂ 'ਚ ਹੋਈਆਂ ਚੋਰੀਆਂ ਬਾਰੇ ਪ੍ਰਸ਼ਾਸਨ ਨਾਲ ਗੱਲ ਕੀਤੀ ਅਤੇ ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਇਨ੍ਹਾਂ ਪਰਿਵਾਰਾਂ ਦੇ ਘਰ ਹੋਈਆਂ ਚੋਰੀਆਂ ਬਾਰੇ ਜਲਦੀ ਪੜਤਾਲ ਕਰਨ ਲਈ ਕਿਹਾ।

PunjabKesari

ਘਟਨਾ ਦਾ ਪਤਾ ਲੱਗਣ 'ਤੇ ਹਲਕਾ ਵਿਧਾਇਕ ਦਾ ਉਨ੍ਹਾਂ ਦੇ ਘਰ ਪੁੱਜਣਾ ਬਹੁਤ ਵੱਡੀ ਗੱਲ ਹੈ। ਪਿੰਡ 'ਚ ਹੋਈਆਂ ਇਨ੍ਹਾਂ ਚੋਰੀਆਂ ਸਬੰਧੀ ਜਦੋਂ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ ਪਤਾ ਚੱਲਿਆ ਤਾਂ ਉਨ੍ਹਾਂ ਨੇ ਸਵੇਰੇ ਤੜਕਸਾਰ ਹੀ ਪਿੰਡ ਦਾ ਦੌਰਾ ਕੀਤਾ ਅਤੇ ਜਿਨ੍ਹਾਂ ਪਰਿਵਾਰਾਂ ਦਾ ਨੁਕਸਾਨ ਹੋਇਆ ਉਨ੍ਹਾਂ ਨਾਲ ਜਾ ਕੇ ਦੁੱਖ ਸਾਂਝਾ ਕੀਤਾ ਅਤੇ ਉਨ੍ਹਾਂ ਪ੍ਰਸ਼ਾਸਨ ਨੂੰ ਹਦਾਇਤ ਵੀ ਕੀਤੀ ਕੀ ਹੋਏ ਪਰਿਵਾਰਾਂ ਦੇ ਨੁਕਸਾਨ ਸਬੰਧੀ ਚੋਰਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਤਾਂ ਜੋ ਇਨ੍ਹਾਂ ਦਾ ਚੋਰੀ ਹੋਇਆ ਸਾਮਾਨ ਵਾਪਸ ਮਿਲ ਸਕੇ ।

ਕੀ ਕਹਿਣਾ ਹੈ ਥਾਣਾ ਨੂਰਪੁਰ ਦੇ ਐੱਸ. ਐੱਚ. ਓ. ਜਤਿਨ ਕਪੂਰ ਦਾ
ਜਦੋਂ ਇਸ ਸਬੰਧੀ ਐੱਸ. ਐੱਚ. ਓ. ਜਤਨ ਕਪੂਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਾਡੇ ਕੋਲ ਕੰਪਲੇਟ ਦੋ ਘਰਾਂ ਦੀ ਆਈ ਹੈ ਇਸ ਸਬੰਧ 'ਚ ਸਾਰੀ ਪੁਲਸ ਪਾਰਟੀ ਜਦੋਂ ਚੋਰੀ ਦਾ ਪਤਾ ਲੱਗਿਆ ਤਾਂ ਤੜਕਸਾਰ ਹੀ ਪਿੰਡ ਪਹੁੰਚ ਗਈ ਸੀ ਫਿੰਗਰ ਪ੍ਰਿੰਟ ਲਏ ਜਾ ਰਹੇ ਹਨ ਤਫਤੀਸ਼ ਜਾਰੀ ਹੈ ।


shivani attri

Content Editor

Related News