ਸਾਲ ਪਹਿਲਾਂ ਕੱਢੀ 25 ਹੋਮਗਾਰਡ ਜਵਾਨਾਂ ਦੀ ਭਰਤੀ ਰੱਦ, DGP ਨੇ ਦੱਸਿਆ ਕਾਰਨ

Monday, Nov 28, 2022 - 03:47 PM (IST)

ਸਾਲ ਪਹਿਲਾਂ ਕੱਢੀ 25 ਹੋਮਗਾਰਡ ਜਵਾਨਾਂ ਦੀ ਭਰਤੀ ਰੱਦ, DGP ਨੇ ਦੱਸਿਆ ਕਾਰਨ

ਚੰਡੀਗੜ੍ਹ (ਸੁਸ਼ੀਲ) : ਚੰਡੀਗੜ੍ਹ ਪੁਲਸ 'ਚ ਇਕ ਸਾਲ 10 ਮਹੀਨੇ ਪਹਿਲਾਂ ਹੋਮ ਗਾਰਡ ਜਵਾਨਾਂ ਦੀ ਕੱਢੀ ਗਈ ਭਰਤੀ ਪੁਲਸ ਵਿਭਾਗ ਨੇ ਰੱਦ ਕਰ ਦਿੱਤੀ ਹੈ। ਹੋਮਗਾਰਡ ਜਵਾਨਾਂ ਦੀ ਭਰਤੀ ਰੱਦ ਕਰਨ ਦਾ ਕਾਰਨ ਪ੍ਰਸ਼ਾਸਕੀ ਆਧਾਰ ਦੱਸਿਆ ਗਿਆ ਹੈ। ਇਹ ਹੁਕਮ ਜਨਰਲ ਹੋਮ ਗਾਰਡ-ਕਮ-ਡਾਇਰੈਕਟਰ ਜਨਰਲ ਆਫ਼ ਪੁਲਸ (ਡੀ. ਜੀ. ਪੀ.) ਵੱਲੋਂ ਜਾਰੀ ਕੀਤਾ ਗਿਆ ਹੈ। ਹੋਮਗਾਰਡ ਜਵਾਨਾਂ ਦੀ ਭਰਤੀ ਰੱਦ ਹੋਣ ਕਾਰਨ ਸ਼ਹਿਰ ਦੇ ਨੌਜਵਾਨਾਂ ਦੇ ਚਿਹਰਿਆਂ ’ਤੇ ਨਿਰਾਸ਼ਾ ਛਾ ਗਈ ਹੈ। ਪੁਲਸ ਵਿਭਾਗ ਨੇ 28 ਜਨਵਰੀ, 2021 ਨੂੰ ਚੰਡੀਗੜ੍ਹ ਪੁਲਸ ਵੱਲੋਂ 25 ਹੋਮ ਗਾਰਡਾਂ ਦੀ ਭਰਤੀ ਕੱਢੀ ਸੀ।

ਨੌਜਵਾਨ ਸੈਕਟਰ-17 ਦੇ ਹੋਮ ਗਾਰਡ ਦਫ਼ਤਰ ਵਿਚ ਜਾ ਕੇ ਫਾਰਮ ਜਮ੍ਹਾਂ ਕਰਵਾ ਕੇ ਤਿਆਰੀ ਕਰਨ ਲੱਗੇ ਪਰ ਉਨ੍ਹਾਂ ਨੂੰ ਇਹ ਨਹੀਂ ਸੀ ਪਤਾ ਕਿ ਭਰਤੀ ਰੱਦ ਹੋ ਜਾਵੇਗੀ। ਇਸ ਤੋਂ ਇਲਾਵਾ ਚੰਡੀਗੜ੍ਹ ਪੁਲਸ ਵਿਭਾਗ ਜਲਦ ਹੀ 951 ਕਾਂਸਟੇਬਲਾਂ ਦੀ ਭਰਤੀ ਕਰਨ ਜਾ ਰਿਹਾ ਹੈ। ਇਸ ਲਈ ਪੁਲਸ ਵਿਭਾਗ ਤਿਆਰੀਆਂ 'ਚ ਜੁੱਟਿਆ ਹੋਇਆ ਹੈ। ਪੁਲਸ ਵਿਭਾਗ 'ਚ ਭਰਤੀ ਲਈ ਜਲਦ ਹੀ ਅਰਜ਼ੀਆਂ ਮੰਗੀਆਂ ਜਾਣਗੀਆਂ, ਜਦੋਂ ਕਿ ਏ. ਐੱਸ. ਆਈ. ਦੀਆਂ 49 ਅਸਾਮੀਆਂ ’ਤੇ ਵੀ ਭਰਤੀ ਕੀਤੀ ਜਾਣੀ ਹੈ। ਇਸ ਲਈ ਪੁਲਸ ਵਿਭਾਗ ਕੋਲ ਅਰਜ਼ੀਆਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਪੁਲਸ ਵਿਭਾਗ ਨੇ 31 ਮਾਰਚ, 2023 ਤੱਕ ਸਾਰੀਆਂ ਅਸਾਮੀਆਂ ਨੂੰ ਪੂਰੀ ਤਰ੍ਹਾਂ ਭਰਨ ਦਾ ਟੀਚਾ ਰੱਖਿਆ ਹੈ।
ਪੁਲਸ ਬੈਂਡ ’ਚ 37 ਕਾਂਸਟੇਬਲ ਹੋ ਚੁੱਕੇ ਹਨ ਭਰਤੀ, ਟ੍ਰੇਨਿੰਗ ਸ਼ੁਰੂ
ਪੁਲਸ ਵਿਭਾਗ ਨੇ ਸਭ ਤੋਂ ਪਹਿਲਾਂ ਪੁਲਸ ਬੈਂਡ ਲਈ ਭਰਤੀ ਕੱਢੀ। ਇਸ 'ਚ 23 ਅਸਾਮੀਆਂ ਬ੍ਰਾਸ ਬੈਂਡ ਅਤੇ 16 ਅਸਾਮੀਆਂ ਪਾਈਪ ਬੈਂਡ ਲਈ ਸਨ। ਇਸ ਵਿਚੋਂ 37 ਲੋਕਾਂ ਦੀ ਭਰਤੀ ਕੀਤੀ ਗਈ ਹੈ। 32 ਨਵੇਂ ਮੁਲਾਜ਼ਮਾਂ ਨੇ ਜੁਆਇਨ ਵੀ ਕਰ ਲਿਆ ਹੈ ਅਤੇ ਸਿਖ਼ਲਾਈ ਲੈ ਰਹੇ ਹਨ। ਬਾਕੀ ਦੀ ਪ੍ਰਕਿਰਿਆ ਕਾਰਵਾਈ ਅਧੀਨ ਹੈ।


author

Babita

Content Editor

Related News