ਘਰ ''ਚ ਦਾਖਲ ਹੋਏ ਚੋਰਾਂ ਨੂੰ ਦੇਖ ਮਾਲਕ ਨੇ ਪਾਇਆ ਰੌਲਾ, ਅਚਾਨਕ ਹੋ ਗਈ ਮੌਤ

Saturday, Nov 11, 2017 - 06:38 PM (IST)

ਘਰ ''ਚ ਦਾਖਲ ਹੋਏ ਚੋਰਾਂ ਨੂੰ ਦੇਖ ਮਾਲਕ ਨੇ ਪਾਇਆ ਰੌਲਾ, ਅਚਾਨਕ ਹੋ ਗਈ ਮੌਤ

ਬੇਗੋਵਾਲ (ਰਜਿੰਦਰ)— ਕਸਬਾ ਬੇਗੋਵਾਲ ਦੇ ਇਕ ਘਰ ਵਿਚ ਰਾਤ ਸਮੇਂ ਦਾਖਲ ਹੋਏ ਚੋਰਾਂ ਦਾ ਪਤਾ ਲੱਗਣ 'ਤੇ ਉਨ੍ਹਾਂ ਨੂੰ ਫੜਨ ਲਈ ਰੌਲਾ ਪਾਉਣ ਸਮੇਂ ਘਰ ਦੇ ਮਾਲਕ ਦੀ ਅਚਨਚੇਤ ਮੌਤ ਹੋ ਗਈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕਸਬਾ ਬੇਗਵਾਲ ਦੇ ਟਾਹਲੀ ਰੋਡ 'ਤੇ ਕੁਲਵੰਤ ਸਿੰਘ ਪੁੱਤਰ ਜੋਗਿੰਦਰ ਸਿੰਘ ਦੀ ਰਿਹਾਇਸ਼ ਹੈ। ਬੀਤੀ ਰਾਤ ਕਰੀਬ 2 ਤੋਂ 3 ਅਣਪਛਾਤੇ ਵਿਅਕਤੀ ਚੋਰੀ ਕਰਨ ਦੀ ਨੀਅਤ ਨਾਲ ਘਰ ਵਿਚ ਦਾਖਲ ਹੋਏ। ਜਿਨ੍ਹਾਂ ਵੱਲੋਂ ਘਰ ਦੀ ਗਰਿੱਲ ਪੁੱਟਣ ਸਮੇਂ ਖੜਕਾ ਹੋਣ 'ਤੇ ਘਰ ਦੇ ਮਾਲਕ ਕੁਲਵੰਤ ਸਿੰਘ ਨੇ ਖਿੜਕੀ ਰਾਹੀਂ ਦੇਖਿਆ ਕਿ ਘਰ 'ਚ ਚੋਰ ਦਾਖਲ ਹੋ ਚੁੱਕੇ ਹਨ। ਜਿਸ ਉਪਰੰਤ ਕੁਲਵੰਤ ਸਿੰਘ ਘਰ ਵਿਚਲੇ ਅੰਦਰਲੇ ਰਸਤੇ ਰਾਹੀਂ ਛੱਤ 'ਤੇ ਪਹੁੰਚ ਗਿਆ। ਜਿੱਥੇ ਉਸ ਨੇ ਚੋਰਾਂ ਨੂੰ ਫੜਨ ਦੀ ਕੋਸ਼ਿਸ਼ ਤਹਿਤ ਮੁਹੱਲਾ ਵਾਸੀਆਂ ਨੂੰ ਉਠਾਉਣ ਲਈ ਰੌਲਾ ਪਾਇਆ ਤਾਂ ਇਸ ਦੌਰਾਨ ਅਚਨਚੇਤ ਕੁਲਵੰਤ ਸਿੰਘ ਦੀ ਮੌਤ ਹੋ ਗਈ।
ਦੂਜੇ ਪਾਸੇ ਘਟਨਾ ਦਾ ਪਤਾ ਲੱਗਣ 'ਤੇ ਥਾਣਾ ਬੇਗੋਵਾਲ ਦੇ ਐੱਸ. ਐੱਚ. ਓ. ਸੁਖਬੀਰ ਸਿੰਘ, ਏ. ਐੱਸ. ਆਈ. ਪਾਲ ਸਿੰਘ ਤੇ ਪੁਲਸ ਪਾਰਟੀ ਨੇ ਮੌਕਾ ਦੇਖਿਆ। ਇਸ ਸਬੰਧੀ ਗੱਲਬਾਤ ਕਰਨ 'ਤੇ ਐੱਸ. ਐੱਚ. ਓ. ਸੁਖਬੀਰ ਸਿੰਘ ਨੇ ਦੱਸਿਆ ਕਿ ਕੁਲਵੰਤ ਸਿੰਘ ਦੀ ਮੌਤ ਹਾਰਟ ਅਟੈਕ ਨਾਲ ਹੋਈ ਹੈ ਅਤੇ ਅਗਲੇਰੀ ਕਾਰਵਾਈ ਜਾਰੀ ਹੈ।


Related News