ਚੋਰਾਂ ਨੇ ਦਿਨ-ਦਿਹਾੜੇ ਬਣਾਇਆ ਘਰ ਨੂੰ ਨਿਸ਼ਾਨਾ, ਨਕਦੀ ਅਤੇ ਗਹਿਣੇ ਲੁੱਟੇ

Sunday, Jun 10, 2018 - 05:22 PM (IST)

ਚੋਰਾਂ ਨੇ ਦਿਨ-ਦਿਹਾੜੇ ਬਣਾਇਆ ਘਰ ਨੂੰ ਨਿਸ਼ਾਨਾ, ਨਕਦੀ ਅਤੇ ਗਹਿਣੇ ਲੁੱਟੇ

ਟਾਂਡਾ ਉੜਮੁੜ (ਵਰਿੰਦਰ ਪੰਡਿਤ, ਸ਼ਰਮਾ)— ਚੋਰਾਂ ਨੇ ਐਤਵਾਰ ਦਿਨ-ਦਿਹਾੜੇ ਨਜ਼ਦੀਕੀ ਪਿੰਡ ਜਾਜਾ 'ਚ ਇਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਨਕਦੀ ਅਤੇ ਗਹਿਣੇ ਚੋਰੀ ਕਰ ਲਏ। ਚੋਰਾਂ ਨੇ ਜਲੰਧਰ 'ਚ ਤਾਇਨਾਤ ਪੁਲਸ ਕਰਮਚਾਰੀ ਅਮਰਜੀਤ ਸਿੰਘ ਪੁੱਤਰ ਤਰਸੇਮ ਲਾਲ ਦੇ ਘਰ ਨੂੰ ਉਸ ਸਮੇਂ ਨਿਸ਼ਾਨਾ ਬਣਾਇਆ ਜਦ ਉਸ ਦੀ ਪਤਨੀ ਅਮਨਦੀਪ ਕੌਰ ਪਿੰਡ 'ਚ ਹੀ ਚਰਚ ਵਿੱਚ ਹਾਜ਼ਰੀ ਲਵਾਉਣ ਗਈ ਸੀ। ਜਦੋਂ ਉਹ ਦੁਪਹਿਰ 3 ਵਜੇ ਘਰ ਵਾਪਸ ਆਈ ਤਾਂ ਚੋਰੀ ਦੀ ਵਾਰਦਾਤ ਹੋ ਚੁੱਕੀ ਸੀ।

PunjabKesari

ਚੋਰ ਘਰ 'ਚੋਂ ਤਿੰਨ ਤੋਲੇ ਸੋਨੇ ਦੇ ਗਹਿਣੇ, ਲਗਭਗ 20 ਹਜ਼ਾਰ ਨਕਦੀ, ਘੜੀਆਂ ਅਤੇ ਹੋਰ ਸਾਸਾਨ ਚੋਰੀ ਕਰ ਲਿਆ। ਇਸ ਸੰਬੰਧੀ ਟਾਂਡਾ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।


Related News