ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੀਆਂ ਅਦਾਲਤਾਂ 'ਚ 11 ਤਰੀਕ ਦੀ ਛੁੱਟੀ
Friday, Nov 08, 2019 - 01:48 PM (IST)

ਚੰਡੀਗੜ੍ਹ (ਰਮਨਜੀਤ) : ਪੰਜਾਬ ਅਤੇ ਹਰਿਆਣਾ ਹਾਈਕੋਰਟ ਅਤੇ ਇਸ ਦੇ ਅਧੀਨ ਆਉਂਦੀਆਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਸਾਰੀਆਂ ਅਦਾਲਤਾਂ 'ਚ 11 ਨਵੰਬਰ ਦੀ ਛੁੱਟੀ ਕੀਤੀ ਗਈ ਹੈ। ਇਹ ਛੁੱਟੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਐਲਾਨੀ ਗਈ ਹੈ। ਇਸ ਛੁੱਟੀ ਦੇ ਏਵਜ਼ 'ਚ ਹਾਈਕੋਰਟ 7 ਦਸੰਬਰ ਨੂੰ ਖੁੱਲ੍ਹੀ ਰਹੇਗੀ, ਜਦੋਂ ਕਿ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੀਆਂ ਹੇਠਲੀਆਂ ਸਾਰੀਆਂ ਅਦਾਲਤਾਂ 14 ਦਸੰਬਰ ਨੂੰ ਕੰਮ ਕਰਨਗੀਆਂ।