ਪੰਜਾਬ 'ਚ ਇਸ ਜ਼ਿਲ੍ਹੇ ਦੇ ਸਕੂਲਾਂ-ਕਾਲਜਾਂ 'ਚ ਦੁਪਹਿਰ ਬਾਅਦ ਛੁੱਟੀ ਦਾ ਐਲਾਨ, ਜਾਣੋ ਕਾਰਨ

Saturday, Oct 21, 2023 - 10:59 AM (IST)

ਜਲੰਧਰ (ਚੋਪੜਾ) : ਮਹਾਰਿਸ਼ੀ ਵਾਲਮੀਕਿ ਜੀ ਦੇ ਪ੍ਰਕਾਸ਼ ਉਤਸਵ ਦੇ ਮੱਦੇਨਜ਼ਰ ਜਲੰਧਰ ਨਗਰ ਨਿਗਮ ਦੀ ਹੱਦ 'ਚ ਆਉਂਦੇ ਸਾਰੇ ਸਕੂਲਾਂ-ਕਾਲਜਾਂ 'ਚ 27 ਅਕਤੂਬਰ ਨੂੰ ਦੁਪਹਿਰ 2 ਵਜੇ ਤੋਂ ਬਾਅਦ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਮਹਾਰਿਸ਼ੀ ਵਾਲਮੀਕਿ ਜੀ ਦੇ ਪ੍ਰਕਾਸ਼ ਉਤਸਵ ਦੇ ਮੱਦੇਨਜ਼ਰ ਜਲੰਧਰ ਸ਼ਹਿਰ 'ਚ 27 ਅਕਤੂਬਰ ਨੂੰ ਵਿਸ਼ਾਲ ਸ਼ੋਭਾ ਯਾਤਰਾ ਆਯੋਜਿਤ ਕੀਤੀ ਜਾਣੀ ਹੈ।

ਇਹ ਵੀ ਪੜ੍ਹੋ : ਸਦਨ 'ਚ ਮੁੱਖ ਮੰਤਰੀ ਮਾਨ ਤੇ ਬਾਜਵਾ ਵਿਚਾਲੇ ਜ਼ੋਰਦਾਰ ਬਹਿਸ, ਤੂੰ-ਤੜਾਕ ਤੱਕ ਪੁੱਜ ਗਈ ਗੱਲ, ਦੇਖੋ ਵੀਡੀਓ

ਇਸ ਦੇ ਮੱਦੇਨਜ਼ਰ 27 ਅਕਤੂਬਰ ਨੂੰ ਦੁਪਹਿਰ 2 ਵਜੇ ਤੋਂ ਬਾਅਦ ਜਲੰਧਰ ਨਗਰ ਨਿਗਮ ਦੀ ਹੱਦ 'ਚ ਆਉਂਦੇ ਸਾਰੇ ਸਕੂਲਾਂ-ਕਾਲਜਾਂ ਅਤੇ ਆਈ. ਟੀ. ਆਈਜ਼ (ਸਰਕਾਰੀ ਅਤੇ ਪ੍ਰਾਈਵੇਟ) 'ਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ 'ਮੌਸਮ' ਨੂੰ ਲੈ ਕੇ ਵੱਡੀ Update, ਕਿਤੇ ਘੁੰਮਣ ਨਿਕਲਣਾ ਹੈ ਤਾਂ ਇਹ ਪੜ੍ਹ ਲਓ ਇਹ Alert

ਦੱਸਣਯੋਗ ਹੈ ਕਿ ਬੀਤੇ ਦਿਨੀਂ ਪ੍ਰਸ਼ਾਸਨਿਕ ਕੰਪਲੈਕਸ 'ਚ ਸਿਟੀ ਵਾਲਮੀਕਿ ਸਭਾ (ਰਜਿ.) ਅਤੇ ਹੋਰ ਸੰਸਥਾਵਾਂ ਵੱਲੋਂ ਡਿਪਟੀ ਕਮਿਸ਼ਨਰ ਤੋਂ ਸ਼ੋਭਾ ਯਾਤਰਾ ਵਾਲੇ ਦਿਨ ਸਿਖਲਾਈ ਸੰਸਥਾਵਾਂ 'ਚ ਛੁੱਟੀ ਕਰਨ ਦੀ ਮੰਗ ਕੀਤੀ ਗਈ ਸੀ ਤਾਂ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਸ਼ੋਭਾ ਯਾਤਰਾ 'ਚ ਸ਼ਾਮਲ ਹੋਣ ਦਾ ਮੌਕਾ ਮਿਲ ਸਕੇ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


Babita

Content Editor

Related News