ਵਧੀਕ ਡਿਪਟੀ ਕਮਿਸ਼ਨਰ ਵਲੋਂ 17 ਜਨਵਰੀ ਨੂੰ ਜ਼ਿਲਾ ਸੰਗਰੂਰ 'ਚ ਛੁੱਟੀ ਦਾ ਐਲਾਨ

Wednesday, Jan 15, 2020 - 01:05 PM (IST)

ਵਧੀਕ ਡਿਪਟੀ ਕਮਿਸ਼ਨਰ ਵਲੋਂ 17 ਜਨਵਰੀ ਨੂੰ ਜ਼ਿਲਾ ਸੰਗਰੂਰ 'ਚ ਛੁੱਟੀ ਦਾ ਐਲਾਨ

ਸੰਗਰੂਰ (ਬੇਦੀ): ਸਰਵ ਪ੍ਰਥਮ ਕੂਕਾ ਅੰਦੋਲਨ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਸਤਿਕਾਰ ਵਜੋਂ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਤ੍ਰਿਪਾਠੀ ਨੇ ਨੈਗੋਸੀਏਬਲ ਇੰਸਟਰੂਮੈਂਟ ਐਕਟ 1881 ਦੀ ਧਾਰਾ 25 ਦੇ ਤਹਿਤ 17 ਜਨਵਰੀ ਦਿਨ ਸ਼ੁੱਕਰਵਾਰ ਨੂੰ ਜ਼ਿਲਾ ਸੰਗਰੂਰ ਦੇ ਸਰਕਾਰੀ, ਅਰਧ ਸਰਕਾਰੀ ਦਫ਼ਤਰਾਂ, ਪ੍ਰਾਈਵੇਟ ਸਕੂਲਾਂ, ਵਿੱਦਿਅਕ ਅਦਾਰਿਆਂ, ਬੈਂਕਾਂ ਆਦਿ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ ਤਾਂ ਜੋ ਲੋਕ ਇਸ ਸਮਾਰੋਹ 'ਚ ਭਾਗ ਲੈ ਸਕਣ।

ਇਹ ਹੁਕਮ ਵਿਦਿਅਕ ਅਦਾਰੇ-ਯੂਨੀਵਰਸਿਟੀ, ਬੋਰਡਾਂ, ਸਕੂਲਾਂ, ਕਾਲਜਾਂ ਆਦਿ ਜਿਨ੍ਹਾਂ 'ਚ ਪ੍ਰੀਖਿਆਵਾਂ ਚੱਲ ਰਹੀਆਂ ਹਨ, 'ਤੇ ਲਾਗੂ ਨਹੀ ਹੋਣਗੇ।


author

Shyna

Content Editor

Related News