''ਹੋਲੀ ਬੰਪਰ'' ਨੇ ਚਮਕਾਈ ਇਸ ਪੰਜਾਬੀ ਦੀ ਕਿਸਮਤ, ਜਿੱਤੀ 1.5 ਕਰੋੜ ਦੀ ਲਾਟਰੀ
Sunday, Mar 01, 2020 - 04:21 PM (IST)
ਫਾਜ਼ਿਲਕਾ (ਸੁਨੀਲ ਨਾਗਪਾਲ) - 'ਕਰ ਭਲਾ, ਹੋ ਭਲਾ' ਵਾਲੀ ਕਹਾਵਤ ਤਾਂ ਤੁਸੀਂ ਸੁਣੀ ਹੀ ਹੋਵੇਗੀ। ਇਸ ਕਹਾਵਤ ਨੂੰ ਫਾਜ਼ਿਲਕਾ ਦੇ ਰਹਿਣ ਵਾਲੇ ਸਰਵਣ ਸਿੰਘ ਨੇ ਉਸ ਸਮੇਂ ਸੱਚ ਕਰ ਦਿਖਾਇਆ ਜਦੋਂ ਪੰਜਾਬ ਸਰਕਾਰ ਵਲੋਂ ਕੱਢੇ ਜਾਣ ਵਾਲੇ ਹੌਲੀ ਬੰਪਰ ਦਾ ਪਹਿਲਾਂ ਉਸ ਨੇ ਜਿੱਤ ਲਿਆ। ਹੌਲੀ ਬੰਪਰ ਨਿਕਲਣ ਕਾਰਨ ਸਰਵਣ ਸਿੰਘ ਪੂਰੇ ਢੇਡ ਕਰੋੜ ਰੁਪਏ ਦੇ ਮਾਲਕ ਬਣ ਗਏ ਹਨ। ਦੱਸ ਦੇਈਏ ਕਿ ਸਵਰਣ ਸਿੰਘ ਇਕ ਸਰਕਾਰੀ ਮੁਲਾਜ਼ਮ ਦੇ ਤੌਰ ’ਤੇ ਕੰਮ ਕਰ ਰਿਹਾ ਹੈ, ਜਿਸ ਕੋਲ ਬੀਤੇ 17 ਸਾਲ ਤੋਂ ਖਾਨਚੰਦ ਨਾਂ ਦਾ ਇਕ ਵਿਅਕਤੀ ਬੰਪਰ ਲਾਟਰੀ ਦੇ ਕੂਪਨ ਵੇਚਣ ਆਉਂਦਾ ਹੈ। ਖਾਨਚੰਦ ਨੇ ਸਰਵਣ ਸਿੰਘ ਨੂੰ ਦੱਸਿਆ ਕਿ ਲਾਟਰੀ ਵੇਚਣ 'ਤੇ ਉਸ ਨੂੰ 10 ਫੀਸਦੀ ਕਮਿਸ਼ਨ ਮਿਲਦਾ ਹੈ, ਜਿਸ ਦੀ ਭਲਾਈ ਲਈ ਸਰਵਣ ਸਿੰਘ ਹਰ ਵਾਰ ਉਸ ਤੋਂ ਲਾਟਰੀ ਖਰੀਦ ਲੈਂਦਾ ਸੀ।
ਨਿਸੁਆਰਥ ਭਾਵ ਨਾਲ ਕੀਤੀ ਭਲਾਈ ਦੀ ਇਸ ਸੇਵਾ ਦਾ ਸਰਵਣ ਸਿੰਘ ਨੂੰ ਉਸ ਸਮੇਂ ਫਲ ਮਿਲਿਆ, ਜਦੋਂ ਉਸ ਦੀ ਢੇਡ ਕਰੋੜ ਰੁਪਏ ਦੀ ਲਾਟਰੀ ਨਿਕਲ ਗਈ। ਢੇਡ ਕਰੋੜ ਦਾ ਇਨਾਮ ਮਿਲਣ ’ਤੇ ਜਿਥੇ ਸਰਵਣ ਸਿੰਘ ਅਤੇ ਉਸ ਦਾ ਪਰਿਵਾਰ ਬੇਹੱਦ ਖੁਸ਼ ਹੈ, ਉਥੇ ਹੀ ਖਾਨ ਚੰਦ ਵੀ ਸਰਵਣ ਸਿੰਘ ਦੀ ਖੁਸ਼ੀ 'ਚ ਵਿਸ਼ੇਸ਼ ਤੌਰ ’ਤੇ ਸ਼ਰੀਕ ਹੋਇਆ। ਦੂਜੇ ਪਾਸੇ ਸਰਵਣ ਸਿੰਘ ਦੀ ਇਸ ਜਿੱਤ 'ਤੇ ਉਸ ਦੀ ਗੁਆਂਢਣ ਨੇ ਵੀ ਬੇਹੱਦ ਭਾਵੁਕ ਹੋ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ।