ਹੋਲੇ-ਮਹੱਲੇ ਨੂੰ ਜਾਂਦੀਆਂ ਸੰਗਤਾਂ ਦੀ ਟਰਾਲੀ ਪਲਟੀ

03/10/2020 12:16:09 PM

ਨੂਰਪੁਰਬੇਦੀ (ਕੁਲਦੀਪ ਸ਼ਰਮਾ)— ਸ੍ਰੀ ਅਨੰਦਪੁਰ ਸਾਹਿਬ ਹੋਲੇ-ਮਹੱਲੇ ਨੂੰ ਜਾਂਦੀਆਂ ਸੰਗਤਾਂ ਦੀ ਟਰਾਲੀ ਬੁਰਜ ਪੁਲ ਨੇੜੇ ਪਲਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਸੰਗਤਾਂ ਦੀ ਇਹ ਟਰਾਲੀ ਨੂਰਪੁਰ ਬੇਦੀ ਤੋਂ ਵਾਇਆ ਅਮਰਪੁਰ ਬੇਲਾ ਸ੍ਰੀ ਅਨੰਦਪੁਰ ਸਾਹਿਬ ਨੂੰ ਜਾ ਰਹੀ ਸੀ ਕਿ ਜਦੋਂ ਇਹ ਟਰਾਲੀ ਪਿੰਡ ਅਮਰਪੁਰ ਬੇਲਾ ਅੱਗੇ ਪਹੁੰਚੀ ਤਾਂ ਪਲਟ ਗਈ ।ਟਰਾਲੀ 'ਚ ਬੈਠੇ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਕਿਸੇ ਵੀ ਜਾਨੀ ਨੁਕਸਾਨ ਹੋਣ ਦੀ ਸੂਚਨਾ ਨਹੀਂ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਟਰਾਲੀ 'ਚ 50 ਤੋਂ ਵੱਧ ਯਾਤਰੀ ਸਵਾਰ ਸਨ। ਲੋਕਾਂ ਦੇ ਦੱਸਣ ਅਨੁਸਾਰ ਇਹ ਸੰਗਤਾਂ ਪਟਿਆਲਾ ਤੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਜਾ ਰਹੀਆਂ ਸਨ।

PunjabKesari

ਦੱਸਣਯੋਗ ਹੈ ਕਿ ਖਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਹੋਲਾ-ਮਹੱਲਾ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਪੂਰੇ ਸ਼ਾਨੋ-ਸ਼ੋਕਤ ਨਾਲ ਮਨਾਇਆ ਜਾ ਰਿਹਾ ਹੈ। ਇਸ ਤਿੰਨ ਦਿਨਾਂ ਤਿਉਹਾਰ 'ਚ ਖਾਲਸੇ ਦਾ ਜੋਸ਼ ਦੇਖਦੇ ਹੀ ਬਣਦਾ ਹੈ। ਹਰ ਪਾਸੇ ਸ਼ਾਸ਼ਤਰਾਂ ਨਾਲ ਸਜੇ ਸਿੰਘ ਅਤੇ ਲੱਖਾਂ ਦੀ ਗਿਣਤੀ 'ਚ ਦੇਸ਼ ਵਿਦੇਸ਼ ਤੋਂ ਆਈਆਂ ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੀ ਯਾਦ ਦਿਵਾਉਂਦਾ ਹੈ।

ਇਹ ਵੀ ਪੜ੍ਹੋ: ਜਾਣੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਕਿਉਂ ਬਖਸ਼ਿਆ 'ਹੋਲਾ-ਮਹੱਲਾ' (ਤਸਵੀਰਾਂ)

PunjabKesari

ਫੁੱਲਾਂ ਅਤੇ ਲਾਈਟਾਂ ਨਾਲ ਸਜੀ ਖਾਲਸੇ ਦੀ ਜਨਮ ਭੂਮੀ ਇਕ ਅਲੌਕਿਕ ਹੀ ਦ੍ਰਿਸ਼ ਪੇਸ਼ ਕਰ ਰਹੀ ਹੈ। ਵੱਡੀ ਗਿਣਤੀ 'ਚ ਸੰਗਤਾਂ ਸ੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਪਾਤਾਲਪੁਰੀ ਸਾਹਿਬ ਆਦਿ ਗੁਰਦਆਰਿਆਂ 'ਚ ਨਤਮਸਤਕ ਹੋ ਰਹੀਆਂ ਹਨ। ਸੰਗਤਾਂ ਦੀ ਗਿਣਤੀ ਨੂੰ ਦੇਖਦੇ ਹੋਏ ਵੱਖ-ਵੱਖ ਸੰਸਥਾਵਾਂ ਵੱਲੋਂ ਜਿੱਥੇ ਲੰਗਰ ਦੇ ਪ੍ਰਬੰਧ ਕੀਤੇ ਗਏ ਹਨ, ਉਥੇ ਹੀ ਸਿਹਤ ਸਬੰਧੀ ਸੇਵਾਵਾਂ ਦੇ ਲੰਗਰ ਲਗਾਏ ਗਏ ਹਨ।

ਇਹ ਵੀ ਪੜ੍ਹੋ: ਹੋਲੇ ਮਹੱਲੇ 'ਤੇ ਪਹੁੰਚ ਰਹੀ ਸੰਗਤ ਦਾ ਸਵਾਗਤ ਕਰ ਰਿਹਾ ‘ਚਿੱਕੜ’, ਲੋਕ ਪਰੇਸ਼ਾਨ


shivani attri

Content Editor

Related News