ਇਤਿਹਾਸਕ ਸ਼ਹਿਰ ਬਟਾਲਾ ''ਚ ਗੰਦਗੀ ਦੀ ਭਰਮਾਰ, ਲੋਕ ਪਰੇਸ਼ਾਨ

Wednesday, Dec 04, 2019 - 02:08 PM (IST)

ਇਤਿਹਾਸਕ ਸ਼ਹਿਰ ਬਟਾਲਾ ''ਚ ਗੰਦਗੀ ਦੀ ਭਰਮਾਰ, ਲੋਕ ਪਰੇਸ਼ਾਨ

ਬਟਾਲਾ (ਗੁਰਪ੍ਰੀਤ ਚਾਵਲਾ) :  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵੱਛ ਭਾਰਤ ਅਭਿਆਨ ਅੱਜ ਵੀ ਕੁਝ ਥਾਵਾਂ 'ਤੇ ਦਮ ਤੋੜਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਥਾਵਾਂ 'ਚੋਂ ਇੱਕ ਥਾਂ ਹੈ ਇਤਿਹਾਸਕ ਨਗਰ ਬਟਾਲਾ, ਜਿਥੇ ਸ਼ਹਿਰ 'ਚ ਦਾਖਲ ਹੁੰਦੇ ਹੀ ਗੰਦਗੀ ਦੇ ਢੇਰਾਂ ਦੇਖਣ ਨੂੰ ਮਿਲਦੇ ਹਨ। ਥਾਂ-ਥਾਂ 'ਤੇ ਲੱਗੇ ਕੂੜੇ ਦੇ ਢੇਰ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ। ਗੰਦਗੀ 'ਚ ਨਰਕ ਦਾ ਜੀਵਨ ਜਿਊਣ ਲਈ ਮਜ਼ਬੂਰ ਲੋਕਾਂ ਦਾ ਗੁੱਸਾ ਪ੍ਰਸ਼ਾਸਨ 'ਤੇ ਸਰਕਾਰ 'ਤੇ ਫੁੱਟਿਆ ਹੈ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਥਾਨਕ ਲੋਕਾਂ ਨੇ ਕਿਹਾ ਕਿ ਸਰਕਾਰ ਜੇਕਰ ਸ਼ਹਿਰ 'ਚੋਂ ਗੰਦਗੀ ਢੇਰ ਨਹੀਂ ਹਟਵਾ ਸਕਦੀ ਤਾਂ ਬਟਾਲਾ ਸ਼ਹਿਰ ਦਾ ਨਾਂ ਬਦਲ ਕੇ ਗਾਰਬੇਜ਼ ਸਿਟੀ ਰੱਖ ਦੇਵੇ।

ਦੂਜੇ ਪਾਸੇ ਇਸ ਸਬੰਧੀ ਜਦੋਂ ਨਗਰ ਨਿਗਮ ਦੇ ਕਮਿਸ਼ਨਰ ਬਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕੁਝ ਸਮੱਸਿਆਵਾਂ ਕਾਰਨ ਕੁਛ ਦਿਨ ਲਈ ਕੰਮ ਰੁਕ ਗਿਆ ਸੀ ਪਰ ਜਲਦ ਹੀ ਸਾਰੇ ਇਲਾਕੇ ਸਾਫ ਕਰ ਦਿੱਤੇ ਜਾਣਗੇ।


author

Baljeet Kaur

Content Editor

Related News